ਪੈਰਿਸ : ਆਪਣੇ ਫਰਾਂਸ ਦੌਰੇ ਉਤੇ ਪਹੁੰਚੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਫਰਾਂਸ ਦੇ ਰਾਸ਼ਟਰਪਤੀ ਮੈਕਰੌਨ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ| ਪ੍ਰਧਾਨ ਮੰਤਰੀ ਅੱਜ ਇਥੋਂ ਇਲਾਇਸੀ ਪੈਲੇਸ ਵਿਚ ਪਹੁੰਚੇ, ਜਿਥੇ ਰਾਸ਼ਟਰਪਤੀ ਨੇ ਉਨ੍ਹਾਂ ਦਾ ਸਵਾਗਤ ਕੀਤਾ| ਬਾਅਦ ਵਿਚ ਦੋਨਾਂ ਨੇਤਾਵਾਂ ਵਿਚਾਲੇ ਕਈ ਮੁੱਦਿਆਂ ਉਤੇ ਗੱਲਬਾਤ ਵੀ ਹੋਈ|