ਮੁੰਬਈ: ਮਹਾਰਾਸ਼ਟਰ ਦੇ ਕਿਸਾਨਾਂ ਨੇ ਅੱਜ ਸੂਬੇ ਦੇ ਮੁੱਖ ਮੰਤਰੀ ਸ੍ਰੀ ਦਵਿੰਦਰ ਫਡਨਵੀਸ ਨਾਲ ਮੁਲਾਕਾਤ ਤੋਂ ਬਾਅਦ ਆਪਣੀ ਹੜਤਾਲ ਵਾਪਸ ਲੈਣ ਦਾ ਐਲਾਨ ਕਰ ਦਿੱਤਾ| ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਜਾਰੀ ਆਪਣੀ ਹੜਤਾਲ ਦੌਰਾਨ ਕਿਸਾਨਾਂ ਨੇ ਆਪਣੀਆਂ ਮੰਗਾਂ ਮੰਨਵਾਉਣ ਲਈ ਲੱਖਾਂ ਲੀਟਰ ਦੁੱਧ ਸੜਕਾਂ ਉਤੇ ਡੋਲ ਦਿੱਤਾ ਸੀ|
ਕਿਸਾਨਾਂ ਵੱਲੋਂ ਇਹ ਹੜਤਾਲ ਆਪਣਾ ਕਰਜ਼ਾ ਮੁਆਫ ਕਰਾਉਣ ਲਈ ਕੀਤੀ ਗਈ ਸੀ|