ਸ਼੍ਰੀਨਗਰ— ਹੁਰੀਅਤ ਨੇਤਾਵਾਂ ਖਿਲਾਫ ਰਾਸ਼ਟਰੀ ਜਾਂਚ ਏਜੰਸੀ ਨੇ ਐਤਵਾਰ ਸਵੇਰੇ ਜੰਮੂ ਅਤੇ ਸ਼੍ਰੀਨਗਰ ਦੇ ਤਿੰਨ ਸਥਾਨਾਂ ‘ਤੇ ਛਾਪੇ ਮਾਰੇ ਹਨ। ਦੱਸਿਆ ਜਾ ਰਿਹਾ ਹੈ ਕਿ ਐਨ.ਆਈ.ਏ ਨੇ ਇਨ੍ਹਾਂ ਹੁਰੀਅਤ ਨੇਤਾਵਾਂ ਖਿਲਾਫ ਸਖ਼ਤ ਸਬੂਤ ਇੱਕਠੇ ਕਰਨ ਲਈ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ। ਇਸ ਤੋਂ ਪਹਿਲੇ ਵੀ ਐਨ.ਆਈ.ਏ ਨੇ ਸ਼ਨੀਵਾਰ ਨੂੰ ਜੰਮ ਕਸ਼ਮੀਰ, ਦਿੱਲੀ ਅਤੇ ਹਰਿਆਣਾ ਦੀ ਕਈ ਜਗ੍ਹਾਵਾਂ ‘ਤੇ ਛਾਪੇ ਮਾਰੇ ਸਨ। ਜਿੱਥੋਂ ਤੋਂ ਰਾਸ਼ਟਰੀ ਜਾਂਚ ਏਜੰਸੀ ਨੇ ਨਕਦ, ਸੋਨੇ ਦੇ ਗਹਿਣੇ ਅਤੇ ਸੰਪਤੀ ਦਸਤਾਵੇਜ਼ਾਂ ਨੂੰ ਜ਼ਬਤ ਕੀਤਾ ਹੈ।
ਕਸ਼ਮੀਰ ਘਾਟੀ ‘ਚ ਆਤੰਕ ਅਤੇ ਹਿੰਸਾ ਫੈਲਾਉਣ ਲਈ ਵੱਖਵਾਦੀ ਨੇਤਾਵਾਂ ਨੂੰ ਪਾਕਿਸਤਾਨ ਤੋਂ ਵੱਖ-ਵੱਖ ਮਾਧਿਅਮਾਂ ਤੋਂ ਧਨ ਮਿਲਣ ਦੀ ਜਾਣਾਰੀ ਮਿਲਣ ਦੇ ਬਾਅਦ ਐਨ.ਆਈ.ਏ ਇਸ ਦੀ ਜਾਂਚ ‘ਚ ਜੁੱਟੀ ਹੋਈ ਹੈ। ਇਸ ਤੋਂ ਪਹਿਲੇ ਐਨ.ਆਈ.ਏ ਨੇ ਇਸ ਹਫਤੇ ਕੁਝ ਵੱਖਵਾਦੀ ਨੇਤਾਵਾਂ ਨੂੰ ਦਿੱਲੀ ਬੁਲਾ ਕੇ ਇਸ ਸੰਬੰਧ ‘ਚ ਪੁੱਛਗਿਛ ਕੀਤੀ ਸੀ।