ਲਖਨਊ — ਉੱਤਰ-ਪ੍ਰਦੇਸ਼ ਦੇ ਸਾਬਕਾ ਮੰਤਰੀ ਗਾਇਤਰੀ ਪ੍ਰਜਾਪਤੀ ਅਤੇ ਉਨ੍ਹਾਂ ਦੇ 6 ਸਾਥਿਆਂ ‘ਤੇ ਲੱਗੇ ਗੈਂਗਰੇਪ ਅਤੇ ਨਾਬਾਲਗ ਨਾਲ ਬਲਾਤਕਾਰ ਦੀ ਕੋਸ਼ਿਸ਼ ਦੇ ਮਾਮਲੇ ‘ਚ ਸੋਮਵਾਰ ਨੂੰ ਸੁਣਵਾਈ ਹੋਵੇਗੀ। ਇਸ ਮਾਮਲੇ ‘ਚ 7 ਦੋਸ਼ੀਆਂ ਦੇ ਖਿਲਾਫ ਅਦਾਲਤ ‘ਚ ਚਾਰਜਸ਼ੀਟ ਪੇਸ਼ ਕੀਤਾ ਗਿਆ ਹੈ। ਅਦਾਲਤ ਨੇ ਸੁਣਵਾਈ ਦੇ ਦੌਰਾਨ ਸਾਰੇ ਦੋਸ਼ੀਆਂ ਨੂੰ ਵੀਡੀਓ ਕਾਨਫਰੈਂਸ ਦੇ ਜ਼ਰੀਏ ਪੇਸ਼ ਹੋਣ ਲਈ ਕਿਹਾ ਹੈ।
ਜਾਣਕਾਰੀ ਦੇ ਅਨੁਸਾਰ ਪੁਲਸ ਨੇ 824 ਪੇਜਾਂ ਦੀ ਚਾਰਜਸ਼ੀਟ ਅਦਾਲਤ ‘ਚ ਪੇਸ਼ ਕੀਤੀ ਹੈ। ਇਸ ‘ਚ ਗਾਇਤਰੀ ਪ੍ਰਸਾਦ ਪ੍ਰਜਾਪਤੀ, ਵਿਕਾਸ ਵਰਮਾ, ਰੁਪੇਸ਼, ਚੰਦਰਪਾਲ, ਅਸ਼ੋਕ ਤਿਵਾਰੀ, ਆਸ਼ੀਸ਼ ਸ਼ੁਕਲਾ ਅਤੇ ਅਮਰਿੰਦਰ ਸਿੰਘ ਦੇ ਖਿਲਾਫ ਛੇੜ-ਛਾੜ, ਗੈਂਗਰੇਪ, ਜਾਨ-ਮਾਲ, ਗਾਲੀ-ਗਲੋਚ ਦੀ ਧਾਰਵਾਂ ਲਗਾਇਆਂ ਹਨ।
ਚਾਰਜਸ਼ੀਟ ਦੇ ਮੁਤਾਬਕ, ਉਨ੍ਹਾਂ ‘ਤੇ ਲੱਗ ਰਹੇ ਦੋਸ਼ ਸੱਚ ਸਾਬਤ ਹੋਏ ਹਨ। ਜ਼ਿਕਰਯੋਗ ਹੈ ਕਿ ਪ੍ਰਜਾਪਤੀ ਅਤੇ ਹੋਰ ਦੋਸ਼ੀਆਂ ਦੇ ਖਿਲਾਫ ਇਸ 18 ਫਰਵਰੀ ਨੂੰ ਗੋਤਮਪੱਲੀ ਥਾਣੇ ‘ਚ ਕੇਸ ਦਰਜ ਹੋਇਆ ਸੀ। ਇਸ ਮਾਮਲੇ ‘ਚ ਜਾਂਚ ਕਰਨ ਵਾਲਿਆਂ ‘ਤੇ ਪ੍ਰਜਾਪਤੀ ਨੂੰ ਬਚਾਉਣ ਦੇ ਦੋਸ਼ ਵੀ ਲੱਗੇ। ਉਸ ਤੋਂ ਬਾਅਦ ਐਸ.ਐਸ.ਪੀ. ਮੰਜਿਲ ਸੈਨੀ ਨੇ 28 ਅਪ੍ਰੈਲ ਨੂੰ 6 ਮੈਂਬਰਾਂ ਦੀ ‘ਸਿੱਟ’ ਬਣਾਈ ਸੀ।