ਜਲੰਧਰ : ਬੀਤੀ ਦਿਨੀਂ ਜਲੰਧਰ ‘ਚ ਹੋਈ ਭਾਜਪਾ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਮੀਡੀਆ ਸੈੱਲ ਦੇ ਕੋ ਕਨਵੀਨਰ ਭਗਤ ਮਨੋਹਰ ਲਾਲ ਅਤੇ ਭਾਜਪਾ ਦੇ ਸੀਨੀਅਰ ਆਗੂ ਵਿਜੇ ਸਾਂਪਲਾ ਦੀ ਆਪਸ ‘ਚ ਬਹਿਸ ਹੋ ਗਈ। ਵਿਜੇ ਸਾਂਪਲਾ ਕੋਲ ਪਹੁੰਚੇ ਭਗਤ ਮਨੋਹਰ ਨੇ ਮੀਟਿੰਗ ‘ਚ ਨਾ ਸੱਦੇ ਜਾਣ ਦਾ ਗਿਲ੍ਹਾ ਕੀਤਾ।
ਭਗਤ ਮਨੋਹਰ ਨੇ ਵਿਨੀਤ ਜੋਸ਼ੀ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਪਾਰਟੀ ਨੂੰ ਗੁੰਮਰਾਹ ਕਰਨ ਦਾ ਵੀ ਦੋਸ਼ ਲਗਾਇਆ ਪਰ ਵਿਜੇ ਸਾਂਪਲਾ ਨੇ ਉਨ੍ਹਾਂ ਦੀ ਇਕ ਨਾ ਸੁਣੀ। ਜਿਸ ਤੋਂ ਬਾਅਦ ਨਿਰਾਸ਼ ਹੋਏ ਭਗਤ ਮਨੋਹਰ ਲਾਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਘਟਨਾ ਨੇ ਭਾਜਪਾ ਵਿਚ ਅੰਦਰਖਾਤੇ ਚੱਲ ਰਹੀ ਖਿੱਚੋ ਤਾਣ ਨੂੰ ਜੱਗ ਜ਼ਾਹਰ ਕਰ ਦਿੱਤਾ ਹੈ।