ਬਰੇਲੀ  : ਉਤਰ ਪ੍ਰਦੇਸ਼ ਵਿਚ ਵਾਪਰੇ ਅੱਜ ਇਕ ਭਿਆਨਕ ਸਡ਼ਕ ਹਾਦਸੇ ਵਿਚ 22 ਲੋਕਾਂ ਦੀ ਮੌਤ ਹੋ ਗਈ| ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਬਰੇਲੀ ਵਿਚ ਵਾਪਰਿਆ ਜਿਥੇ ਇਕ ਬੱਸ ਦੀ ਟਰੱਕ ਨਾਲ ਜਬਰਦਸਤ ਟੱਕਰ ਹੋ ਗਈ, ਜਿਸ ਵਿਚ 22 ਲੋਕਾਂ ਨੇ ਦਮ ਤੋਡ਼ ਦਿੱਤਾ|
ਇਸ ਹਾਦਸੇ ਵਿਚ ਕਈ ਲੋਕ ਜਖਮੀ ਵੀ ਹੋਏ ਹਨ| ਹਾਦਸੇ ਤੋਂ ਬਾਅਦ ਬੱਸ ਅਤੇ ਟਰੱਕ ਨੂੰ ਹਾਦਸੇ ਤੋਂ ਬਾਅਦ ਅੱਗ ਲੱਗ ਗਈ|
ਇਸ ਦੌਰਾਨ ਉਤਰ ਪ੍ਰਦੇਸ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਐਕਸਗ੍ਰੇਸ਼ੀਆ ਸਹਾਇਤਾ ਅਤੇ ਜਖਮੀਆਂ ਨੂੰ 50-50 ਰੁਪਏ ਦੀ ਰਾਸੀ ਦੇਣ ਦਾ ਐਲਾਨ ਕੀਤਾ ਹੈ|