ਬੰਗਲੁਰੂ : ਕਰਨਾਟਕ ਵਿਚ ਇਕ ਗਰਭਵਤੀ ਮਹਿਲਾ ਨੂੰ ਜਿਉਂਦਾ ਜਲਾਏ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਆਨਰ ਕਿਲਿੰਗ ਦਾ ਹੈ, ਜਿਥੇ ਕਰਨਾਟਕ ਦੇ ਇਕ ਪਿੰਡ ਵਿਚ ਮੁਸਲਿਮ ਲੜਕੀ ਨੇ ਆਪਣੇ ਹੀ ਪਿੰਡ ਦੇ ਦਲਿਤ ਲੜਕੇ ਨਾਲ ਵਿਆਹ ਕਰਾ ਲਿਆ ਸੀ| ਇਸ ਤੋਂ ਗੁੱਸੇ ਵਿਚ ਆਏ ਲੜਕੇ ਦੇ ਪਰਿਵਾਰ ਨੇ ਲੜਕੀ ਨੂੰ ਜਿਉਂਦਾ ਹੀ ਅੱਗ ਲਾ ਕੇ ਸਾੜ ਦਿੱਤਾ|