ਲੰਡਨ : ਆਈ.ਸੀ.ਸੀ ਚੈਂਪੀਅਨ ਟਰਾਫੀ ਵਿਚ ਪਾਕਿਸਤਾਨ ਖਿਲਾਫ ਵੱਡੀ ਜਿੱਤ ਦਰਜ ਕਰਨ ਤੋਂ ਬਾਅਦ ਟੀਮ ਇੰਡੀਆ ਦਾ ਅਗਲਾ ਮੁਕਾਬਲਾ ਭਲਕੇ ਵੀਰਵਾਰ ਨੂੰ ਸ੍ਰੀਲੰਕਾ ਨਾਲ ਹੋਵੇਗਾ| ਟੀਮ ਇੰਡੀਆ ਜੇਕਰ ਇਹ ਮੈਚ ਵੀ ਜਿੱਤ ਲੈਂਦੀ ਹੈ ਤਾਂ ਉਹ ਸਿੱਧਾ ਸੈਮੀਫਾਈਨਲ ਵਿਚ ਪਹੁੰਚ ਜਾਵੇਗੀ| ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ ਬਾਅਦ 3 ਵਜੇ ਲੰਡਨ ਦੇ ਓਵਲ ਵਿਖੇ ਖੇਡਿਆ ਜਾਵੇਗਾ|
ਦੂਸਰੇ ਪਾਸੇ ਸ੍ਰੀਲੰਕਾਈ ਟੀਮ ਲਈ ਇਹ ਕਰੋ ਜਾਂ ਮਰੋ ਵਾਲਾ ਮੈਚ ਹੈ ਕਿਉਂਕਿ ਉਸ ਨੂੰ ਆਪਣੇ ਪਿਛਲੇ ਮੈਚ ਵਿਚ ਦੱਖਣੀ ਅਫਰੀਕਾ ਤੋਂ 96 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ|
ਪਾਕਿਸਤਾਨ ਖਿਲਾਫ ਲਾਜਵਾਬ ਪ੍ਰਦਰਸ਼ਨ ਕਰਨ ਤੋਂ ਬਾਅਦ ਟੀਮ ਇੰਡੀਆ ਦੇ ਹੌਸਲੇ ਬੁਲੰਦ ਹਨ ਅਤੇ ਉਮੀਦ ਹੈ ਕਿ ਸ੍ਰੀਲੰਕਾ ਖਿਲਾਫ ਵੀ ਟੀਮ ਇੰਡੀਆ ਵੱਡੀ ਜਿੱਤ ਦਰਜ ਕਰਕੇ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕਰ ਲਵੇਗੀ|