ਚੰਡੀਗੜ੍ਹ : ਪੰਜਾਬ ਸਰਕਾਰ ਆਯੂਸ਼ ਮਿਸ਼ਨ ਸਕੀਮ ਤਹਿਤ ਰਾਜ ਦੇ ਦੋ ਜਿਲ੍ਹਿਆਂ ਵਿੱਚ 50 ਬਿਸਤਰਿਆਂ ਵਾਲੇ 2 ਨਵਂੇ ਆਯੂਸ਼ ਹਸਪਤਾਲ ਜਲਦ ਸਥਾਪਿਤ ਕਰੇਗੀ।ਇਨ੍ਹਾਂ ਸਰਕਾਰੀ ਹਸਪਤਾਲਾਂ ਵਿਚ ਇੱਕ ਛੱਤ ਥੱਲੇ ਆਯੂਰਵੈਦ, ਯੂਨਾਨੀ, ਯੋਗ ਤੇ ਨੈਚਰੋਪੈਥੀ ਅਤੇ ਹੋਮਿਓਪੈਥੀ ਪੱਦਤੀਆਂ ਨਾਲ ਹੋਣ ਵਾਲੇ ਆਊਟਡੋਰ ਅਤੇ ਇੰਨਡੋਰ ਇਲਾਜ ਮੁਹੱਈਆ ਕਰਵਾਏ ਜਾਣਗੇ।