ਸੋਲਨ : ਬੀਤੀ ਰਾਤ ਬਾਰਿਸ਼ ਜਿੱਥੇ ਉਤਰੀ ਭਾਰਤ ਵਿਚ ਰਾਹਤ ਲੈ ਕੇ ਆਈ, ਉਥੇ ਆਈ ਤੇਜ਼ ਹਨ੍ਹੇਰੀ ਨੇ ਕਹਿਰ ਵੀ ਢਾਹਿਆ| ਪ੍ਰਾਪਤ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਵਿਚ ਹਨ੍ਹੇਰੀ ਕਾਰਨ ਇਕ ਕੰਧ ਡਿੱਗ ਜਾਣ ਕਾਰਨ 8 ਲੋਕਾਂ ਦੀ ਮੌਤ ਹੋ ਗਈ|
ਇਹ ਹਾਦਸਾ ਸੋਲਨ ਵਿਖੇ ਵਾਪਰਿਆ ਜਿਥੇ 4 ਬੱਚਿਆਂ ਸਮੇਤ 8 ਲੋਕ ਕੰਧ ਦੇ ਹੇਠਾਂ ਦਬ ਗਏ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ|