ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੌਰਾਨ ਜਿਸ ਤਰ੍ਹਾਂ ਮੱਧ ਪ੍ਰਦੇਸ਼ ਪੁਲਿਸ ਦੀ ਸੂਚਨਾ ‘ਤੇ ਲਖਨਊ ਵਿੱਚ ਅੱਤਵਾਦੀ ਸੈਫ਼ੁਲਾ ਮਾਰਿਆ ਗਿਆ, ਉਸਨੂੰ ਰਾਜਨੀਤਿਕ ਨਫ਼ੇ-ਨੁਕਸਾਨ ਨਾਲ ਜੋੜ ਕੇ ਦੇਖਣਾ ਠੀਕ ਨਹੀਂ ਹੈ। ਸੈਫ਼ੁਲਾ ਦੀ ਕਹਾਣੀ ਤੋਂ ਪਤਾ ਲੱਗਦਾ ਹੈ ਕਿ ਹੱਦ ਤੋਂ ਜ਼ਿਆਦਾ ਧਾਰਮਿਕ ਦਿੱਸਣ ਵਾਲੇ ਲੋਕਾਂ ਦੇ ਪਿੱਛੇ ਕੁਝ ਨਾ ਕੁਝ ਰਾਜ਼ ਜ਼ਰੂਰ ਹੋ ਸਕਦਾ ਹੈ।
ਧਰਮ ਦੇ ਨਾਂ ‘ਤੇ ਲੋਕ ਦੂਜਿਆਂ ਉਤੇ ਅੱਖਾਂ ਬੰਦ ਕਰਕੇ ਭਰੋਸਾ ਕਰ ਲੈਂਦੇ ਹਨ। ਅਜਿਹੇ ਵਿੱਚ ਧਰਮ ਦੀ ਆੜ ਵਿੱਚ ਅੱਤਵਾਦ ਨੂੰ ਫ਼ੈਲਾੳਣਾ ਆਸਾਨ ਹੋ ਗਿਆ ਹੈ। ਜੇਕਰ ਬੱਚਾ ਹਮਲਾਵਰ ਲੜਾਈ-ਝਗਡੇ ਵਾਲੇ ਵੀਡੀਓ ਗੇਮ ਅਤੇ ਫ਼ਿਲਮਾਂ ਦੇਖਣ ਵਿੱਚ ਦਿਲਚਸਪੀ ਰੱਖਦਾ ਹੈ ਤਾਂ ਘਰ ਵਾਲਿਆਂ ਨੂੰ ਚੌਕਸ ਹੋ ਜਾਣਾ ਚਾਹੀਦਾ ਹੈ । ਇੲ ਕਿਸੇ ਬਿਮਾਰ ਮਾਨਸਿਕਤਾ ਦੇ ਕਾਰਨ ਹੋ ਸਕਦਾ ਹੈ।ਮਾਂ-ਬਾਪ ਬੱਚਿਆਂ ਦੀ ਪਰਵਰਿਸ਼ ਬੜੇ ਔਖੇ ਹੋ ਕੇ ਕਰਦੇ ਹਨ ਪਰ ਬੱਚੇ ਗਲਤ ਰਸਤੇ ਤੇ ਚੱਲ ਪੈਂਦੇ ਹਨ ਤਾਂ ਮਾਪੇ ਕਿਤੇ ਦੇ ਨਹੀਂ ਰਹਿੰਦੇ, ਜਦਕਿ ਕੋਈ ਮਾਂ-ਬਾਪ ਨਹੀਂ ਚਾਹੁੰਦਾ ਕਿ ਉਸ ਦਾ ਮੁੰਡਾ ਗਲਤ ਰਾਸਤੇ ‘ਤੇ ਜਾਵੇ। ਹਾਲਾਤ ਅਤੇ ਮਜਬੂਰੀਆਂ ਸੈਫ਼ੁਲਾ ਵਰਗੇ ਨੌਜਵਾਨਾਂ ਨੂੰ ਅੱਤਵਾਦ ਦੇ ਗਲੈਮਰ ਨਾਲ ਜੋੜ ਦਿੰਦੀਆਂ ਹਨ।
ਧਰਮ ਦੀ ਸਿੱਖਿਆ ਇਸ ਵਿੱਚ ਸਭ ਤੋਂ ਵੱਡਾ ਰੋਲ ਅਦਾ ਕਰਦੀ ਹੈ। ਧਰਮ ਦੇ ਨਾਂ ਤੇ ਅਗਲੇ ਜਨਮ, ਸਵਰਗ ਅਤੇ ਨਰਕ ਦਾ ਭਰਮ ਕਿਸੇ ਨੂੰ ਵੀ ਗੁੰਮਰਾਹ ਕਰ ਸਕਦਾ ਹੈ। ਸੈਫ਼ੁਲਾ ਅੱਤਵਾਦ ਅਤੇ ਧਰਮ ਦੇ ਚੱਕਰ ਵਿੱਚ ਇਸ ਤਰ੍ਹਾਂ ਉਲਝ ਗਿਆ ਸੀ ਕਿ ਮੌਤ ਹੀ ਉਸ ਤੋਂ ਖਹਿੜਾ ਛੁਡਾ ਸਕੀ। ਕਾਨ੍ਹਪੁਰ ਦੇ ਇਕ ਮੱਧਵਰਗੀ ਪਰਿਵਾਰ ਦਾ ਸੈਫ਼ੁਲਾ ਵੀ ਹੋਰ ਲੜਕਿਆਂ ਵਰਗਾ ਹੀ ਸੀ।
ਸੈਫ਼ੁਲਾ ਦਾ ਪਰਿਵਾਰ ਉਤਰ ਪ੍ਰਦੇਸ਼ ਦੇ ਕਾਨ੍ਹਪੁਰ ਸ਼ਹਿਰ ਦੀ ਜਾਜਮਊ ਕਾਲੋਨੀ ਦੇ ਮਨੋਹਰ ਨਗਰ ਵਿੱਚ ਰਹਿੰਦਾ ਸੀ। ਉਸ ਦੇ ਪਿਤਾ ਸਰਤਾਜ ਕਾਨ੍ਹਪੁਰ ਦੀ ਇਕ ਟੇਨਰੀ (ਚਮੜੇ ਦੀ ਫ਼ੈਕਟਰੀ) ਵਿੱਚ ਨੌਕਰੀ ਕਰਦਾ ਸੀ। ਉਹਨਾਂ ਦੇ 2 ਮੁੰਡੇ ਖਾਲਿਦ ਅਤੇ ਮੁਜਾਹਿਦ ਵੀ ਇਹੀ ਕੰਮ ਕਰਦੇ ਸਨ। ਉਹਨਾਂ ਦੀ ਇਕ ਲੜਕੀ ਵੀ ਸੀ, 4 ਬੱਚਿਆਂ ਵਿੱਚ ਸੈਫ਼ੁਲਾ ਤੀਜੇ ਨੰਬਰ ਤੇ ਸੀ।
ਸੈਫ਼ੁਲਾ ਦੇ ਪਿਤਾ ਸਰਤਾਜ 6 ਭਰਾ ਹਨ, ਜਿਹਨਾਂ ਵਿੱਚ ਨੂਰ ਅਹਿਮਦ, ਮਮਨੂਨ, ਸਰਤਾਜ ਅਤੇ ਮੰਸੂਰ ਮਨੋਹਰ ਨਗਰ ਵਿੱਚ ਹੀ ਰਹਿੰਦੇ ਸਨ। ਬਾਕੀ 2 ਭਰਾ ਨਸੀਮ ਅਤੇ ਇਕਬਾਲ ਤਿਵਾਰੀਪੁਰ ਵਿੱਚ ਰਹਿੰਦੇ ਹਨ। ਸੈਫ਼ੁਲਾ ਬਚਪਨ ਤੋਂ ਹੀ ਪੜ੍ਹਨ ਵਿੱਚ ਚੰਗਾ ਸੀ। ਜਾਜਮਊ ਦੇ ਜੇ. ਪੀ. ਆਰ. ਐਨ. ਇੰਟਰਕਾਲਜ ਤੋਂ ਉਸ ਨੇ ਇੰਟਰ ਤੱਕ ਪੜ੍ਹਾਈ ਕੀਤੀ ਸੀ। ਇੰਟਰ ਵਿੱਚ ਉਸ ਨੇ 80 ਫ਼ੀਸਦੀ ਨੰਬਰ ਹਾਸਲ ਕੀਤੇ ਸਨ।
2015 ਵਿੱਚ ਉਸ ਨੇ ਮਨੋਹਰ ਲਾਲ ਡਿਗਰੀ ਕਾਲਜ ਵਿੱਚ ਬੀਕਾਮ ਵਿੱਚ ਦਾਖਲਾ ਲਿਆ। ਇਸੇ ਵਿੱਚਕਾਰ ਉਸ ਦੀ ਮਾਂ ਸਰਤਾਜ ਬੇਗਮ ਦਾ ਦੇਹਾਂਤ ਹੋ ਗਿਆ ਤਾਂ ਉਹ ਪੂਰੀ ਤਰ੍ਹਾਂ ਨਾਲ ਆਜ਼ਾਦ ਹੋ ਗਿਆ। ਘਰ-ਪਰਿਵਾਰ ਦੇ ਨਾਲ ਉਸ ਦੇ ਸਬੰਧ ਖਤਮ ਹੋ ਗਏ। ਉਸਨੂੰ ਇਕ ਲੜਕੀ ਨਾਲ ਪਿਆਰ ਹੋ ਗਿਆ, ਜਿਸਨੂੰ ਲੈ ਕੇ ਘਰ ਵਿੱਚ ਲੜਾਈ-ਝਗੜਾ ਹੋਣ ਲੱਗਿਆ।
ਸੈਫ਼ੁਲਾ ਦੇ ਪਿਤਾ ਚਾਹੁੰਦੇ ਸਨ ਕਿ ਉਹ ਨੌਕਰੀ ਕਰੇ। ਜਿਸ ਨਾਲ ਘਰ-ਪਰਿਵਾਰ ਨੂੰ ਕੁਝ ਮਦਦ ਮਿਲ ਸਕੇ। ਪਿਤਾ ਦੀ ਗੱਲ ਦਾ ਅਸਰ ਸੈਫ਼ੁਲਾ ‘ਤੇ ਬਿਲਕੁਲ ਨਹੀਂ ਹੋ ਰਿਹਾ ਸੀ। ਜਦੋਂ ਤੱਕ ਉਹ ਪੜ੍ਹ ਰਿਹਾ ਸੀ, ਘਰ ਵਾਲਿਆਂ ਨੂੰ ਕੋਈ ਚਿੰਤਾ ਨਹੀਂ ਸੀ ਪਰ ਉਸ ਦੇ ਪੜ੍ਹਾਈ ਛੱਡਦੇ ਹੀ ਘਰ ਵਾਲੇ ਉਸ ਨਾਲ ਨੌਕਰੀ ਕਰਨ ਦੇ ਲਈ ਕਹਿਣ ਲੱਗੇ ਸਨ। ਜਦਕਿ ਸੈਫ਼ੁਲਾ ਨੂੰ ਪਿਤਾ ਅਤੇ ਭਰਾਵਾਂ ਵਾਂਗ ਕੰਮ ਕਰਨਾ ਪਸੰਦ ਨਹੀਂ ਸੀ।
ਉਹ ਕੁਝ ਅਲੱਗ ਕਰਨਾ ਚਾਹੁੰਦਾ ਸੀ। ਹੁਣ ਤੱਕ ਉਹ ਪੂਰੀ ਤਰ੍ਹਾਂ ਬਾਲਗ ਹੋ ਗਿਆ ਸੀ। ਸੋਸ਼ਲ ਮੀਡੀਆ ਤੇ ਸਰਗਰਮ ਹੋਣ ਦੇ ਨਾਲ ਉਹ ਅੱਤਵਾਦ ਨਾਲ ਜੁੜਨ ਲੱਗਿਆ ਸੀ ।ਫ਼ੇਸਬੁੱਕ ਅਤੇ ਹੋਰ ਸਾਈਟਾਂ ਦੇ ਜ਼ਰੀਏ ਅੰਤਵਾਦ ਦੀਆਂ ਖਬਰਾਂ ਉਸ ਦੀ ਵਿੱਚਾਰਧਾਰਾ ਨੂੰ ਪੜ੍ਹਦਾ ਸੀ।
ਇੱਥੋਂ ਹੀ ਸੈਫ਼ੁਲਾ ਧਰਮ ਦੇ ਕੱਟੜਵਾਦ ਨਾਲ ਜੁੜਨ ਲੱਗਿਆ। ਅਜਿਹੇ ਵਿੱਚ ਆਈ. ਐਸ. ਆਈ. ਐਸ. ਵਰਗੇ ਅੱਤਵਾਦੀ ਸੰਗਠਨ ਦੇ ਕਾਰਨਾਮੇ ਉਸ ਨੂੰ ਪ੍ਰੇਰਿਤ ਕਰਨ ਲੱਗੇ। ਟੀ. ਵੀ. ਅਤੇ ਇੰਟਰਨੈਟ ਤੇ ਉਸਨੂੰ ਵੀਡੀਓ ਗੇਮਾਂ ਖੇਡਦੀਆਂ ਪਸੰਦ ਸਨ। ਇਹਨਾਂ ਵਿੱਚ ਲੜਾਈ-ਝਗੜਾ ਅਤੇ ਮਾਰ ਕੁਟਾਈ ਵਾਲੀਆਂ ਗੇਮਾਂ ਉਸਨੂੰ ਬਹੁਤ ਪਸੰਦ ਸਨ।
ਸ਼ਾਰਟ ਕੌਬੈਟ ਯਾਨਿ ਨਜ਼ਦੀਕੀ ਲੜਾਈ ਵਾਲੀਆਂ ਗੇਮਜ਼ ਉਸਨੂੰ ਖਾਸ ਪਸੰਦ ਸਨ। ਉਹ ਯੂ-ਟਿਊਬ ਤੇ ਅਜਿਹੀਆਂ ਖੇਡਾਂ ਖੂਬ ਦੇਖਦਾ ਸੀ। ਇਸ ਤਰ੍ਹਾਂ ਦੀਆਂ ਅਮਰੀਕੀ ਫ਼ਿਲਮਾਂ ਵੀ ਉਸਨੂੰ ਖੂਬ ਪਸੰਦ ਸਨ। ਯੂ-ਟਿਊਬ ਦੇ ਜ਼ਰੀਏ ਹੀ ਉਸ ਨੇ ਪਿਸਟਲ ਖੋਲ੍ਹਣਾ ਅਤੇ ਜੋੜਨਾ ਸਿੱਖਿਆ।
ਕਾਨ੍ਹਪੁਰ ਵਿੱਚ ਰਹਿੰਦੇ ਹੋਏ ਸੈਫ਼ੁਲਾ ਕਈ ਲੋਕਾਂ ਨੂੰ ਮਿਲ ਚੁੱਕਾ ਸੀ। ਜੋ ਅੱਤਵਾਦ ਨੂੰ ਜੇਹਾਦ ਅਤੇ ਆਜ਼ਾਦੀ ਦੀ ਲੜਾਈ ਨਾਲ ਜੋਡ ਕੇ ਦੇਖਦੇ ਸਨ। ਉਹ ਅੱਤਵਾਦ ਫ਼ੈਲਾਉਣ ਵਾਲਿਆਂ ਦੀ ਇਕ ਟੀਮ ਤਿਆਰ ਕਰਨ ਦੇ ਮਿਸ਼ਨ ਤੇ ਲੱਗ ਗਿਆ। ਫ਼ੇਸਬੁੱਕ ਤੇ ਕਈ ਕਿਸਮ ਦੇ ਪੇਜ ਬਣਾ ਕੇ ਉਹ ਅਜਿਹੇ ਲੜਕਿਆਂ ਨੂੰ ਖੁਦ ਨਾਲ ਜੋੜਨ ਲੱਗਿਆ, ਜੋ ਆਰਥਿਕ ਤੌਰ ਤੇ ਕਮਜ਼ੋਰ ਸਨ। ਸੈਫ਼ੁਲਾ ਅਜਿਹੇ ਲੋਕਾਂ ਦੇ ਮਨ ਵਿੱਚ ਨਫ਼ਰਤ ਦੀ ਭਾਵਨਾ ਪੈਦਾ ਕਰਨ ਲੱਗਿਆ। ਉਸ ਦਾ ਮਕਸਦ ਸੀ ਨੌਜਵਾਨਾਂ ਨੂੰ ਖੁਦ ਨਾਲ ਜੋੜਨਾ ਅਤੇ ਆਈ. ਐਸ. ਵਰਗੇ ਅੱਤਵਾਦੀ ਸੰਗਠਨ ਦੇ ਰਸਤੇ ਤੇ ਚੱਲਦੇ ਹੋਏ ਭਾਰਤ ਵਿੱਚ ਵੀ ਅਜਿਹਾ ਸੰਗਠਨ ਖੜ੍ਹਾ ਕਰਨਾ। ਨੌਜਵਾਨਾਂ ਨੁੰ ਉਹ ਸਹੂਲਤ ਮੁਤਾਬਕ ਲਗਜ਼ਰੀ ਲਾਈਫ਼ ਅਤੇ ਮੋਟੀ ਕਮਾਈ ਦਾ ਝਾਂਸਾ ਦੇ ਕੇ ਖੁਦ ਨਾਲ ਜੁੜਨ ਲੱਗਿਆ ਸੀ।
ਕਾਨ੍ਹਪੁਰ ਵਿੱਚ ਲੋਕ ਸੈਫ਼ੁਲਾ ਨੂੰ ਪਛਾਣਦੇ ਸਨ, ਇਸ ਕਰਕੇ ਇਸ ਕਿਸਮ ਦੇ ਕੰਮ ਲਈ ਉਸਦਾ ਕਾਨ੍ਹਪੁਰ ਤੋਂ ਬਾਹਰ ਜਾਣਾ ਜ਼ਰੂਰੀ ਸੀ। ਆਖਿਰ ਇਕ ਦਿਨ ਉਹ ਘਰ ਛੱਡ ਕੇ ਭੱਜ ਗਿਆ। ਘਰ ਵਾਲਿਆਂ ਨੂੰ ਉਸ ਬਾਰੇ ਪਤਾ ਨਹੀਂ ਕੀਤਾ, ਉਸ ਨੇ ਲਖਨਉ ਸ਼ਹਿਰ ਚੁਣਿਆ। ਉਥੇ ਮੁਸਲਿਮ ਆਬਾਦੀ ਵੀ ਠੀਕ ਹੈ ਅਤੇ ਸੂਬੇ ਅਤੇ ਸ਼ਹਿਰਾਂ ਨਾਲ ਸਿੱਧਾ ਜੁੜਿਆ ਹੋਇਆ ਹੈ। ਇਹਨਾਂ ਸਭ ਖੂਬੀਆਂ ਦੇ ਕਾਰਨ ਲਖਨਊ ਉਸ ਦੇ ਨਿਸ਼ਾਨੇ ਤੇ ਆ ਗਿਆ।
ਨਵੰਬਰ 2016 ਵਿੱਚ ਸੈਫ਼ੁਲਾ ਲਖਨਊ ਦੇ ਕਾਕੋਰੀ ਥਾਣੇ ਦੀ ਹਾਜੀ ਕਾਲੋਨੀ ਵਿੱਚ ਬਾਦਸ਼ਾਹ ਖਾਨ ਦਾ ਮਕਾਨ 3 ਹਜ਼ਾਰ ਵਿੱਚ ਕਿਰਾਏ ਤੇ ਲਿਆ। ਇਹ ਜਗ੍ਹਾ ਸ਼ਹਿਰ ਦ ਠਾਕੁਰਗੰਜ ਇਲਾਕੇ ਨਾਲ ਲੱਗਦੀ ਹੈ। ਇਥੋਂ ਉਹ ਸ਼ਹਿਰ ਅਤੇ ਪਿੰਡ ਦੋਵਾਂ ਵਿੱਚ ਰਹਿ ਸਕਦਾ ਸੀ। ਇੱਥੋਂ ਕਿਤੇ ਵੀ ਭੱਜਣਾ ਆਸਾਨ ਸੀ।
ਬਾਦਸ਼ਾਹ ਖਾਨ ਦਾ ਮਕਾਨ ਸੈਫ਼ੁਲਾ ਨੂੰ ਕਿਰਾਏ ਤੇ ਪੜੌਸ ਵਿੱਚ ਰਹਿਣ ਵਾਲੇ ਕਯੂਮ ਨੇ ਦਿਵਾਇਆ ਸੀ। ਉਹ ਮਦਰੱਸਾ ਚਲਾਉਂਦਾ ਸੀ। ਬਾਦਸ਼ਾਹ ਖਾਨ ਦੁਬਈ ਵਿੱਚ ਨੌਕਰੀ ਕਰਦਾ ਸੀ। ਉਸ ਦੀ ਪਤਨੀ ਆਇਸ਼ਾ ਅਤੇ ਪਰਿਵਾਰ ਮਲਿਹਾਬਾਦ ਵਿੱਚ ਰਹਿੰਦਾ ਸੀ। ਮਕਾਨ ਨੂੰ ਕਿਰਾਏ ਤੇ ਲੈਂਦੇ ਸਮੇਂ ਉਸ ਨੇ ਖੁਦ ਨੂੰ ਖੁੱਦਾਰ ਅਤੇ ਕੌਮ ਪ੍ਰਤੀ ਵਫ਼ਾਦਾਰ ਦੱਸਿਆ ਸੀ।
ਸੈਫ਼ੁਲਾ ਨੇ ਕਿਹਾ ਸੀ ਕਿ ਉਹ ਮਿਹਨਤ ਨਾਲ ਆਪਣੀ ਪੜ੍ਹਾਈ ਪੂਰੀ ਕਰਨ ਦੇ ਨਾਲ ਆਪਣੀ ਕੌਮ ਦੇ ਬੱਚਿਆਂ ਨੂੰ ਕੰਪਿਊਟਰ ਦੀ ਸਿੱਖਿਆ ਦੇਣਾ ਚਾਹੁੰਦਾ ਹੈ। ਆਪਣੇ ਖਰਚ ਬਾਰੇ ਉਸ ਨੇ ਦੱਸਿਆ ਸੀ ਕਿ ਉਹ ਘੱਟ ਫ਼ੀਸ ਤੇ ਬੱਚਿਆਂ ਨੂੰ ਕੰਪਿਊਟਰ ਜ਼ਰੀਏ ਆਤਮ ਨਿਰਭਰ ਬਣਾਉਣ ਦਾ ਕੰਮ ਕਰਦਾ ਹੈ।ਇਸੇ ਨਾਲ ਸੈਫ਼ੁਲਾ ਨੇ ਆਪਣਾ ਖਰਚ ਚਲਾਉਣ ਦੀ ਗੱਲ ਕਹੀ ਸੀ। ਉਸ ਦੀ ਰੂਟੀਨ ਅਜਿਹੀ ਸੀ ਕਿ ਕੋਈ ਵੀ ਉਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ ਸੀ। ਆਪਣੀ ਰੂਟੀਨ ਦਾ ਪੂਰਾ ਚਾਰਟ ਬਣਾ ਕੇ ਉਸ ਨੇ ਕਮਰੇ ਦੀਆਂ ਦੀਵਾਰਾਂ ‘ਤੇ ਲਗਾ ਰੱਖਿਆ ਸੀ। ਉਹ ਸਵੇਰੇ 4 ਵਜੇ ਉਠ ਜਾਂਦਾ, ਖੁਦ ਨੂੰ ਫ਼ਿੱਟ ਰੱਖਣ ਲਈ ਪੰਜੇ ਵਕਤ ਨਮਾਜ ਪੜ੍ਹਦਾ। ਕੁਰਾਨ ਦੇ ਅਨੁਵਾਦ ਤਫ਼ਸੀਰ ਪੜ੍ਹਦਾ ਸੀ। ਉਹ ਪੂਰੀ ਤਰ੍ਹਾਂ ਧਰਮ ਵਿੱਚ ਰਚ ਮਿਚ ਗਿਆ ਸੀ। ਹਜਰਤ ਮੁਹੰਮਦ ਸਾਹਿਬ ਦੇ ਵਚਨਾਂ ਹਦੀਸ ਤੇ ਅਮਲ ਕਰਦਾ ਸੀ। ਆਪਣਾ ਖਾਣਾ ਉਹ ਖੁਦ ਪਕਾਉਂਦਾ। ਦੁਪਹਿਰੇ 3 ਵਜੇ ਉਸ ਦਾ ਲੰਚ ਹੁੰਦਾ ਸੀ। ਸ਼ਰੀਅਤ ਨਾਲ ਜੁੜੀਆਂ ਕਿਤਾਬਾਂ ਪੜ੍ਹਦਾ ਸੀ। ਰਾਤ 10 ਵਜੇ ਤੱਕ ਸੌਂ ਜਾਂਦਾ ਸੀ। ਰਮਜਾਨ ਦੇ ਦਿਨਾਂ ਵਿੱਚ ਉਹ ਪੂਰੀ ਤਰ੍ਹਾਂ ਉਸ ਵਿੱਚ ਡੁੱਬ ਜਾਂਦਾ ਸੀ। ਉਹ ਬਿਨਾਂ ਦੇਖੇ ਕੁਰਾਨ ਦੀ ਹਿਬਜ ਪੜ੍ਹਦਾ। ਉਹ ਖੁਦ ਨੂੰ ਪੂਰੀ ਤਰ੍ਹਾਂ ਮੋਹੰਮਦ ਸਾਹਿਬ ਦੇ ਵਚਨਾਂ ਤੇ ਚੱਲਣ ਵਾਲਾ ਮੰਨਦਾ ਸੀ। ਹਾਜੀ ਕਾਲੋਨੀ ਦੇ ਜਿਸ ਮਕਾਨ ਵਿੱਚ ਸੈਫ਼ੁਲਾ ਰਹਿੰਦਾ ਸੀ, ਉਸ ਵਿੱਚ ਕੁੱਲ 4 ਕਮਰੇ ਸਨ। ਮਕਾਨ ਦੇ ਸੱਜੇ ਹਿੱਸੇ ਵਿੱਚ ਮਹਿਬੂਬ ਨਾਮੀ ਇਕ ਹੋਰ ਕਿਰਾਏਦਾਰ ਰਹਿੰਦਾ ਸੀ। ਖੱਬੇ ਪਾਸੇ ਦੇ ਕਮਰੇ ਵਿੱਚ ਮਹਿਬੂਬ ਦਾ ਇਕ ਹੋਰ ਸਾਥੀ ਰਹਿੰਦਾ ਸੀ। ਇਸ ਦੇ ਅੱਗੇ ਦੋਵਾਂ ਦੇ ਕਿਚਨ ਸਨ। ਸੈਫ਼ੁਲਾ ਵਕਤ ਸਿਰ ਕਿਰਾਇਆ ਦਿੰਦਾ ਸੀ, ਕਿਸੇ ਨਾਲ ਘੱਟ ਹੀ ਗੱਲਬਾਤ ਕਰਦਾ ਸੀ। ਜ਼ਿਆਦਾ ਵਕਤ ਉਹ ਆਪਣੇ ਕੰਪਿਊਟਰ ਤੇ ਲਗਾਉਂਦਾ। ਇਸ ਵਿੱਚ ਉਹ ਸਭ ਤੋਂ ਜ਼ਿਆਦਾ ਯੂ-ਟਿਊਬ ਦੇਖਦਾ ਸੀ, ਜਿਸ ਵਿੱਚ ਆਈ. ਐਸ. ਨਾਲ ਜੁੜੀਆਂ ਜਾਣਕਾਰੀਆਂ ਤੇ ਜ਼ਿਆਦਾ ਧਿਆਨ ੰਿਦੰਦਾ ਸੀ।7 ਮਾਰਚ 2017 ਨੂੰ ਭੋਪਾਲ-ਉਜੈਨ ਪੈਸੇਂਜਰ ਰੇਲ ਗੱਡੀ ਵਿੱਚ ਬੰਬ ਧਮਾਕਾ ਹੋਇਆ। ਉਥੇ ਪੁਲਿਸ ਨੂੰ ਕਈ ਪਰਚੇ ਮਿਲੇ, ਜਿਹਨਾਂ ਤੇ ਲਿਖਿਆ ਸੀ, ‘ਅਸੀਂ ਭਾਰਤ ਆ ਚੁੱਕੇ ਹਾਂ- ਆਈ. ਐਸ’। ਇਹ ਸੰਦੇਸ਼ ਪੜ੍ਹਨ ਤੋਂ ਬਾਅਦ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ। ਇਹ ਪਰਚੇ ਸੁਰੱਖਿਆ ਏਜੰਸੀਆਂ ਅਤੇ ਸਰਕਾਰ ਦੀ ਨੀਂਦ ਉਡਾਉਣ ਵਾਲਾ ਸੀ। ਪੁਲਿਸ ਜਾਂਚ ਵਿੱਚ ਪਤਾ ਲੱਗਿਆ ਕਿ ਇਹ ਕੰਮ ਭਾਰਤ ਵਿੱਚ ਕੰਮ ਕਰਦੇ ਕਿਸੇ ਖੁਰਾਸਾਨ ਗਰੁੱਪ ਦਾ ਹੈ, ਜੋ ਸਿੱਧੇ ਤੌਰ ਤੇ ਆਈ. ਐਸ. ਦੀਆਂ ਗਤੀਵਿਧੀਆਂ ਨਾਲ ਜੁੜਿਆ ਹੋਇਆ ਨਹੀਂ ਹੈ ਪਰ ਉਸ ਤੋਂ ਪ੍ਰਭਾਵਿਤ ਹੋ ਕੇ ਉਸੇ ਤਰ੍ਹਾਂ ਦੇ ਕੰਮ ਕਰ ਰਿਹਾ ਹੈ। ਇਹ ਖੁਰਾਸਾਨ ਗਰੁੱਪ ਤਹਿਰੀਕੇ ਤਾਲਿਬਾਨ ਪਾਕਿਸਤਾਨ ਦਾ ਇਕ ਹਿੱਸਾ ਹੈ, ਜੋ ਆਈ. ਐਸ. ਨਾਲ ਜੁੜਿਆ ਹੈ।
ਮੱਧ ਪ੍ਰਦੇਸ਼ ਪੁਲਿਸ ਨੇ ਜਦੋਂ ਪਕੜੇ ਗਏ 3 ਅੱਤਵਾਦੀਆਂ ਤੋਂ ਪੁੱਛਗਿੱਛ ਕੀਤੀ ਤਾਂ ਕਾਨ੍ਹਪੁਰ ਦੀ ਕੇ. ਡੀ. ਏ. ਕਾਲੋਨੀ ਵਿੱਚ ਰਹਿਣ ਵਾਲੇ ਦਾਨਿਸ਼ ਅਖਤਰ ਉਰਫ਼ ਜ਼ਫ਼ਰ, ਅਲੀਗੜ੍ਹ ਦੇ ਇੰਦਰਾ ਨਗਰ ਨਿਵਾਸੀ ਸਈਅਦ ਮੀਰ ਹੁਸੈਨ ਹਮਜ਼ਾ ਅਤੇ ਕਾਨ੍ਹਪੁਰ ਦੇ ਜਾਜਮਊ ਦੇ ਰਹਿਣ ਵਾਲੇ ਆਤਿਸ਼ ਨੇ ਮੰਨਿਆ ਕਿ ਉਹ 3 ਸਾਲ ਤੋਂ ਸੈਫ਼ੁਲਾ ਨੂੰ ਜਾਣਦੇ ਹਨ। ਉਹ ਉਹਨਾਂ ਨੂੰ ਵੀਡੀਓ ਦਿਖਾ ਕੇ ਕਹਿੰਦਾ ਸੀ, ਇਕ ਉਹ ਹੈ ਅਤੇ ਇਕ ਅਸੀਂ। ਕੌਮ ਦੇ ਲਈ ਸਾਨੂੰ ਵੀ ਕੁਝ ਕਰਨਾ ਹੋਵੇਗਾ।
ਉਹਨਾਂ ਨੇ ਦੱਸਿਆ ਸੀ ਕਿ ਸੈਫ਼ੁਲਾ ਦਾ ਇਰਾਦਾ ਭਾਰਤ ਵਿੱਚ ਕਈ ਥਾਵਾਂ ਤੇ ਬੰਬ ਵਿਸਫ਼ੋਟ ਕਰਨਾ ਹੈ। ਇਸ ਜਾਣਕਾਰੀ ਤੋਂ ਬਾਅਦ ਪੁਲਿਸ ਨੂੰ ਸੈਫ਼ੁਲਾ ਦੀ ਜਾਣਕਾਰੀ ਅਤੇ ਲੁਕੇਸ਼ਨ ਦੋਵੇਂ ਹੀ ਮਿਲ ਗਈਆਂ। ਇਸ ਤੋਂ ਬਾਅਦ ਪੁਲਿਸ ਨੇ ਦੁਪਹਿਰ ਕਰੀਬ ਢਾਈ ਵਜੇ ਸੈਫ਼ੁਲਾ ਦੇ ਘਰੇ ਦਸਤਕ ਦਿੱਤੀ। ਲਖਨਊ ਦੀ ਪੁਲਿਸ ਪੂਰੀ ਤਰ੍ਹਾਂ ਅਲਰਟ ਸੀ। ਉਸ ਦੇ ਨਾਲ ਏ. ਟੀ. ਐਸ. ਦੇ ਨਾਲ ਐਸ. ਟੀ. ਐਫ਼. ਵੀ ਸੀ। ਸੈਂਕਡਿਆਂ ਦੀ ਗਿਣਤੀ ਵਿੱਚ ਪੁਲਿਸ ਅਤੇ ਦੂਜੀਆਂ ਸੁਰੱਖਿਆ ਫ਼ੋਰਸਾਂ ਨੇ ਘਰ ਘੇਰ ਲਿਅ ਾ। ਆਸ ਪਾਸ ਰਹਿਣ ਵਾਲਿਆਂ ਨੂੰ ਜਦੋਂ ਪਤਾ ਲੱਗਿਆ ਕਿ ਸੈਫ਼ੁਲਾ ਅੱਤਵਾਦੀ ਹੈ ਅਤੇ ਮੱਧ ਪ੍ਰਦੇਸ਼ ਵਿੱਚ ਹੋਏ ਬੰਬ ਵਿਸਫ਼ੋਟ ਵਿੱਚ ਉਸ ਦਾ ਹੱਥ ਹੈ ਤਾਂ ਸਾਰੇ ਹੈਰਾਨ ਰਹਿ ਗਏ। ਸੁਰੱਖਿਆ ਬਲਾਂ ਨੇ ਪੂਰੇ 10 ਘੰਟੇ ਤੱਕ ਘਰ ਘੇਰੀ ਰੱਖਿਆ। ਉਹ ਸੈਫ਼ੁਲਾ ਨੂੰ ਆਤਮ ਸਮਰਪਣ ਕਰਨ ਲਈ ਕਹਿ ਰਹੇ ਸਨ ਪਰ ਉਹ ਨਾ ਮੰਨਿਆ।ਘਰ ਦੇ ਅੰਦਰ ਤੋਂ ਸੈਫ਼ੁਲਾ ਪੁਲਿਸ ਤੇ ਗੋਲੀਆਂ ਚਲਾਉਂਦਾ ਰਿਹਾ। ਰਾਤੀ ਕਰੀਬ 2 ਵਜੇ ਪੁਲਿਸ ਨੇ ਲੋਹੇ ਦੇ ਗੇਟ ਨੂੰ ਫ਼ਾੜ ਕੇ ਉਸ ਤੇ ਗੋਲੀ ਚਲਾਈ ਤਾਂ ਜਾ ਕੇ ਉਹ ਮਰਿਆ। ਉਸਦੇ ਕਮਰੇ ਵਿੱਚੋਂ 32 ਬੋਰ ਦੀਆਂ 8 ਪਿਸਤੌਲਾਂ, 630 ਜਿੰਦਾ ਕਾਰਤੂਸ, 45 ਗ੍ਰਾਮ ਸੋਨਾ ਅਤੇ 4 ਸਿਮ ਕਾਰਡ ਮਿਲੇ।ਇਸ  ਦੇ ਨਾਲ ਹੀ ਡੇਢ ਲੱਖ ਰੁਪਏ ਨਕਦ, ਏ. ਟੀ. ਐਮ. ਕਾਰਡ, ਕਿਤਾਬਾਂ, ਕਾਲਾ ਝੰਡਾ, ਵਿਦੇਸ਼ੀ ਮੁਦਰਾ ਰਿਆਲ, ਆਤਿਫ਼ ਦੇ ਨਾਂ ਦਾ ਪੈਨ ਕਾਰਡ ਅਤੇ ਯੂ. ਪੀ. 78 ਸੀ. ਪੀ. 9794 ਨੰਬਰ ਦਾ ਡਿਸਕਵਰ ਮੋਟਰ ਸਾਈਕਲ ਮਿਲਿਆ। ਇਸ ਤੋਂ ਇਲਾਵਾ ਬੰਬ ਬਣਾਉਣ ਵਾਲਾ ਸਮਾਨ, ਵਾਕੀ ਟਾਕੀ ਫ਼ੋਨ ਦੇ 2 ਸੈਟ ਅਤੇ ਹੋਰ ਸਮੱਗਰੀ ਵੀ ਮਿਲੀ।ਉਸ ਕੋਲ ਤਿੰਨ ਪਾਸਪੋਰਟ ਸਨ ਜੋ ਸੈਫ਼ੁਲਾ, ਦਾਨਿਸ਼ ਅਤੇ ਆਤਿਮ ਦੇ ਨਾਂ ਸਨ। ਆਤਿਫ਼ ਸਾਊਦੀ ਅਰਬ ਜਾ ਆਇਆ ਸੀ, ਬਾਕੀ ਦੋਵਾਂ ਨੇ ਕੋਈ ਯਾਤਰਾ ਨਹੀਂ ਕੀਤੀ ਸੀ। ਸੈਫ਼ੁਲਾ ਦਾ ਡਰਾਈਵਿੰਗ ਲਾਇਸੈਂਸ ਅਤੇ ਪਾਸਪੋਰਟ ਮਨੋਹਰ ਨਗਰ ਦੇ ਪਤੇ ਤੇ ਬਣੇ ਸਨ, ਜਿੱਥੇ ਉਸਦਾ ਪਰਿਵਾਰ ਰਹਿੰਦਾ ਸੀ।