ਲੰਡਨ : ਯੂ.ਕੇ ਦੀਆਂ ਆਮ ਚੋਣਾਂ ਦੇ ਅੱਜ ਆਏ ਨਤੀਜਿਆਂ ਵਿਚ ਲੇਬਰ ਪਾਰਟੀ ਦੀ ਉਮੀਦਵਾਰ ਪ੍ਰੀਤ ਕੌਰ ਗਿੱਲ ਨੇ ਬਰਮਿੰਘਮ ਐਜਬਾਸਟਨ ਸੀਟ 6917 ਵੋਟਾਂ ਦੇ ਫਰਕ ਨਾਲ ਜਿੱਤੀ| ਇਸ ਜਿੱਤ ਨਾਲ ਬ੍ਰਿਟੇਨ ਵਿਚ ਪ੍ਰੀਤ ਕੌਰ ਪਹਿਲੀ ਸਿੱਖ ਐੱਮ.ਪੀ ਬਣ ਗਈ ਹੈ| ਪ੍ਰੀਤ ਕੌਰ ਗਿੱਲ ਨੂੰ 24,124 ਵੋਟਾਂ ਮਿਲੀਆਂ|