ਚੰਡੀਗਡ਼੍ਹ : ਪੰਜਾਬ ਦੇ ਸਿਹਤ ਅਤੇ ਸੰਸਦੀ ਮਾਮਲੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਿਜਲੀ ਸਬੰਧੀ ਸਬਸਿਡੀ ਤਿਆਗਣ ਦੇ ਪ੍ਰਸਤਾਵਿਤ ਫੈਸਲੇ ਦੀ ਸ਼ਲਾਘਾ ਕੀਤੀ ਹੈ ਜੋ ਸੂਬੇ ਲਈ ਇਕ ਮਿਸਾਲ ਸਾਬਿਤ ਹੋਵੇਗਾ।ਉਨਾਂ੍ਹ ਕਿਹਾ ਕਿਹਾ ਕਿ ਇਹ ਫੈਸਲਾ ਪ੍ਰਗਤੀਸ਼ੀਲ ਰੁਝਾਨ ਸਥਾਪਿਤ ਕਰਨ ਲਈ ਇਕ ਲੰਮਾ ਰਾਹ ਹੋਵੇਗਾ।ਜਿਸ ਅਧੀਨ ਸੂਬੇ ਦੇ ਵੱਡੇ ਕਿਸਾਨ ਰਾਜ ਦੀ ਪ੍ਰਗਤੀ ਲਈ ਆਪਣੀ ਬਿਜਲੀ ਸਬਸਿਡੀ ਦਾ ਤਿਆਗ ਕਰਨਗੇ।ਅੱਜ ਇਥੇ ਜਾਰੀ ਇਕ ਬਿਆਨ ਵਿਚ ਸ੍ਰੀ ਮਹਿੰਦਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਵੱਚਨਬੱਧਤਾ ਦੀ ਪਾਲਣਾ ਕਰਦੇ ਹੋਏ, ਪਾਰਦਰਸ਼ਤਾ ਨਾਲ ਅਗਵਾਈ ਕਰਦੇ ਹਨ ਅਤੇ ਇਸ ਵਾਰ ਫਿਰ ਉਨ੍ਹਾਂ ਨੇ ਮਹਾਨ ਨੇਤਾ ਦੀ ਗੁੱਣਵੱਤਾ ਦਿਖਾਉਂਦੇ ਹੋਏ ਬਿਜਲੀ ਸਬਸਿਡੀ ਤਿਆਗਣ ਦੀ ਸੁਰੂਆਤ ਆਪਣੇ ਤੋਂ ਕੀਤੀ ਹੈ।
ਸ੍ਰੀ ਮਹਿੰਦਰਾ ਨੇ ਭਰੋਸਾ ਜਾਹਿਰ ਕੀਤਾ ਹੈ ਕਿ ਰਾਜ ਦੇ ਹਿੱਤ ਲਈ ਹੋਰ ਵੱਡੇ ਕਿਸਾਨ ਅਤੇ ਨੇਤਾ ਪਾਰਟੀਬਾਜੀ ਤੋਂ ਉਪਰ ਉਠੱਦੇ ਹੋਏ  ਖਾਸ ਤੌਰ ‘ਤੇ ਛੋਟੇ ਅਤੇ ਕਰਜੇ ਦੇ ਬੋਜ ਥੱਲੇ ਦੱਬੇ ਹੋਏ ਕਿਸਾਨਾਂ ਨੂੰ ਰਾਹਤ ਦੇਣ ਲਈ ਆਪ ਅੱਗੇ ਆਉਣਗੇ।ਉਨ੍ਹਾਂ ਕਿਹਾ ਕਿ ਲਗਭਗ 2 ਲੱਖ ਕਰੋਡ਼ ਦੇ ਕਰਜੇ ਨਾਲ ਰਾਜ ਦੀ ਆਰਥਿਕਤਾ ਦਬਾਅ ਹੇਂਠ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਇਕ ਗੰਭੀਰ ਮੁੱਦਾ ਹੈ ਅਤੇ  ਉਨ੍ਹਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪ ਅੱਗੇ ਵੱਧ ਕੇ ਮੁੱਖ ਮੰਤਰੀ ਦੇ ਰਾਜ ਦੇ ਹਿੱਤ ਲਈ ਚੁੱਕੇ ਕਦਮ ਦੇ ਸਬੰਧ ਵਿਚ ਵੱਧ ਚਡ਼੍ਹ ਕੇ ਸਹਿਯੋਗ ਦੇਣ।