ਲੰਡਨ: ਆਈ.ਸੀ.ਸੀ. ਚੈਂਪੀਅਨ ਟਰਾਫੀ ਦੇ ਫਾਈਨਲ  ਵਿਚ ਪਹੁੰਚਣ ਲਈ ਕੱਲ੍ਹ ਭਾਰਤ ਨੂੰ ਦੱਖਣੀ ਅਫਰੀਕਾ ਨੂੰ ਹਰ ਹਾਲ ਵਿਚ ਹਰਾਉਣਾ ਹੋਵੇਗਾ| ਜੇਕਰ ਟੀਮ ਇੰਡੀਆ ਇਹ ਮੈਚ ਹਾਰਦੀ ਹੈ ਤਾਂ ਉਹ ਟੂਰਨਾਮੈਂਟ ਵਿਚੋਂ ਬਾਹਰ ਹੋ ਜਾਵੇਗੀ| ਟੀਮ ਇੰਡੀਆ ਅਤੇ ਦੱਖਣੀ ਦੇ ਦੋ-ਦੋ ਅੰਕ ਹਨ ਅਤੇ ਜਿਹੜੀ ਵੀ ਟੀਮ ਇਹ ਮੈਚ ਜਿੱਤੇਗੀ ਉਹ ਸਿੱਧਾ ਸੈਮੀਫਾਈਨਲ ਵਿਚ ਪਹੁੰਚ ਜਾਵੇਗੀ|
ਇਸ ਟੂਰਨਾਮੈਂਟ ਵਿਚ ਦੋਨਾਂ ਹੀ ਟੀਮਾਂ ਦਾ ਪ੍ਰਦਰਸ਼ਨ ਲਾਜਵਾਬ ਰਿਹਾ ਹੈ| ਭਾਰਤ ਨੇ ਜਿਥੇ ਪਹਿਲੇ ਮੈਚ ਵਿਚ ਪਾਕਿਸਤਾਨ ਨੂੰ ਹਰਾਇਆ ਸੀ, ਉਥੇ ਦੱਖਣੀ ਅਫਰੀਕਾ ਨੇ ਸ੍ਰੀਲੰਕਾ ਨੂੰ ਮਾਤ ਦਿੱਤੀ| ਉਥੇ ਦੂਸਰੇ ਪਾਸੇ ਮੈਚ ਵਿਚ ਭਾਰਤ ਨੂੰ ਸ੍ਰੀਲੰਕਾ ਨੇ ਹਰਾਇਆ ਅਤੇ ਦੱਖਣੀ ਅਫਰੀਕਾ ਨੂੰ ਪਾਕਿਸਤਾਨ ਨੇ| ਕੁੱਲ ਮਿਲਾ ਕੇ ਇਹ ਮੈਚ ਕਾਫੀ ਦਿਲਚਸਪ ਹੋਣ ਦੀ ਸੰਭਾਵਨਾ ਹੈ|