ਸ੍ਰੀਨਗਰ — ਪਾਕਿਸਤਾਨ ਨੇ ਇਕ ਵਾਰ ਫੇਰ ਸੀਜ਼ਫਾਇਰ ਦਾ ਉਲੰਘਣ ਕਰਦੇ ਹੋਏ ਐਲ.ਓ.ਸੀ. ਨਾਲ ਲੱਗਦੇ ਬਿੰਬਰ  ਗਲੀ ਸੈਕਟਰ ‘ਚ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਅੱਜ ਸਵੇਰੇ 9:45 ਤੋਂ ਲਗਾਤਾਰ ਹੋ ਰਹੀ ਇਸ ਗੋਲੀਬਾਰੀ ਦਾ ਭਾਰਤੀ ਫੌਜ ਮੂੰਹ ਤੋੜ ਜਵਾਬ ਦੇ ਰਹੀ ਹੈ। ਫਿਲਹਾਲ ਇਲਾਕੇ ‘ਚ ਰੁਕ-ਰੁਕ ਕੇ ਗੋਲੀਬਾਰੀ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਕੱਲ੍ਹ ਰਾਤ 8:30 ਵਜੇ ਤੋਂ ਲੈ ਕੇ 10:10 ਤੱਕ ਜੰਮੂ-ਕਸ਼ਮੀਰ ਦੇ ਕੇ.ਜੀ. ਸੈਕਟਰ ‘ਚ ਭਾਰੀ ਗੋਲੀਬਾਰੀ ਕੀਤੀ। ਇਸ ਦੌਰਾਨ ਛੋਟੇ ਹਥਿਆਰਾਂ ਦੀ ਵਰਤੋਂ ਕਰਕੇ ਮੋਰਟਾਰ ਦਾਗੇ ਗਏ ਸਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਮਰਨਾਥ ਯਾਤਰਾ ਤੋਂ ਪਹਿਲਾਂ ਪਕਿਸਤਾਨ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੇ ਲਈ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਿਹਾ ਹੈ।