ਅੰਮ੍ਰਿਤਸਰ – ਗੁਰੂ ਦੀ ਨਗਰੀ ਤੋਂ ਨਸ਼ੇ ਨੂੰ ਖਤਮ ਕਰਨ ਲਈ ਐਸ. ਜੀ. ਪੀ. ਸੀ. ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੱਤਰ ਲਿਖ ਕੇ ਸ਼ਹਿਰ ਤੋਂ ਤੰਬਾਕੂ ਆਦਿ ਦੀਆਂ ਦੁਕਾਨਾਂ ਬਾਹਰ ਕਰਨ ਦੀ ਮੰਗ ਕੀਤੀ ਹੈ।
ਉਨ੍ਹਾਂ ਨੇ ਗੁਰਬਾਣੀ ਕੀਤਰਤਨ ਦੇ ਪ੍ਰਸਾਰਨ ਲਈ ਲਗਾਈ ਗਈ ਐਲ. ਈ. ਡੀ. ‘ਤੇ ਸ਼ਰਾਬ, ਤੰਬਾਕੂ ਆਦਿ ਦੀ ਇਸ਼ਤਿਹਾਰਬਾਜੀ ‘ਤੇ ਵੀ ਇਤਰਾਜ਼ ਜਤਾਇਆ ਹੈ, ਨਾਲ ਹੀ ਇਸ ਨੂੰ ਬੰਦ ਕਰਕੇ ਦੁਬਾਰਾ ਕੀਰਤਨ ਪ੍ਰਸਾਰਨ ਦੀ ਮੰਗ ਕੀਤੀ ਹੈ। ਇਸ ਐਲ. ਈ. ਡੀ. ‘ਤੇ ਗੁਰਬਾਣੀ ਕੀਰਤਨ ਦਾ ਲਾਇਵ ਪ੍ਰਸਾਰਨ ਕੀਤਾ ਜਾਂਦਾ ਹੈ। ਸਰਕਾਰ ਬਦਲਦੇ ਹੀ ਗੁਰਬਾਣੀ ਦੀ ਥਾਂ ਵਿਗਿਆਪਨ ਦਿਖਾਏ ਜਾਣ ਲੱਗ ਗਏ। ਇਸ ਮਾਮਲੇ ਨੂੰ ਕੈਪਟਨ ਨੇ ਗੰਭੀਰਤਾ ਨਾਲ ਲਿਆ ਅਤੇ ਇਸ ਦੀ ਜਾਂਚ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਹਨ। ਉਨ੍ਹਾਂ ਨੇ ਇਸ ਨੂੰ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਕਰਾਰ ਦਿੱਤਾ ਹੈ।