ਨਵੀਂ ਦਿੱਲੀ—  ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸਤਯੇਂਦਰ ਜੈਨ ਨੂੰ ਲੰਬੇ ਹੱਥੀ ਲੈਣ ਵਾਲੇ ਦਿੱਲੀ ਦੇ ਪਹਿਲੇ ਮੰਤਰੀ ਕਪਿਲ ਮਿਸ਼ਰਾ ‘ਆਪ’ ਦੇ ਸੀਨੀਅਰ ਨੇਤਾ ਕੁਮਾਰ ਵਿਸ਼ਵਾਸ ਨੂੰ ਮਿਲਣ ਪੁੱਜੇ। ਕਪਿਲ ਨੇ ਵਿਸ਼ਵਾਸ ਨੂੰ ਸਤਯੇਂਦਰ ਜੈਨ ਦੇ ਘਪਲਿਆਂ ਦੇ ਸਬੂਤ ਸੌਂਪਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਪਾਰਟੀ ਅਤੇ ਸਰਕਾਰ ਦੇ ਅੰਦਰ ਹੋਏ ਘਪਲਿਆਂ ‘ਤੇ ਚੁੱਪ ਬੈਠੇ ਨੇਤਾਵਾਂ ਅਤੇ ਵਿਧਾਇਕਾਂ ਤੋਂ ਪੁੱਛਦੇ ਹਨ ਕਿ ਅੰਨਾ ਅੰਦੋਲਨ ‘ਚ ਜਿਨ੍ਹਾਂ 10 ਕੇਂਦਰੀ ਮੰਤਰੀਆਂ ਦੇ ਅਸਤੀਫੇ ਅਸੀਂ ਸਭ ਨੇ ਮੰਗੇ ਹਨ ਕੀ ਉਹ ਕੇਵਲ ਸੱਤਾ ਹਾਸਲ ਕਰਨ ਲਈ ਬੋਲਿਆ ਗਿਆ ਜੁਮਲਾ ਸੀ? ਉਨ੍ਹਾਂ ਨੇ ਪੁੱਛਿਆ ਕਿ ਕੀ ਸ਼ੀਲਾ ਦਿਕਸ਼ਿਤ ਅਤੇ ਕਾਂਗਰਸ ਦੇ ਹੋਰ ਨੇਤਾਵਾਂ ਅਤੇ ਮੰਤਰੀਆਂ ਖਿਲਾਫ ਸਬੂਤ ਤੁਸੀਂ ਆਪਣੀਆਂ ਅੱਖਾਂ ਨਾਲ ਦੇਖੇ ਸੀ, ਅਸਤੀਫਾ ਮੰਗਣ ਤੋਂ ਪਹਿਲੇ।
ਕਪਿਲ ਨੇ ਇਸ ਤਰ੍ਹਾਂ ਦੇ ਕਈ ਸਵਾਲ ਪੁੱਛਣ ਤੋਂ ਬਾਅਦ ਕਿਹਾ ਕਿ ਉਹ ਇਨ੍ਹਾਂ ਦੇ ਜਵਾਬ ਦਾ ਇਤਜ਼ਾਰ ਕਰ ਰਹੇ ਹਨ। ਕਪਿਲ ਨੂੰ ਮੰਤਰੀ ਮੰਡਲ ਤੋਂ ਹਟਾਏ ਜਾਣ ਦੇ ਬਾਅਦ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ‘ਤੇ ਸਤਯੇਂਦਰ ਜੈਨ ਤੋਂ 2 ਕਰੋੜ ਕੈਸ਼ ਲੈਣ ਦਾ ਦੋਸ਼ ਲਗਾਇਆ ਸੀ। ਇਸ ਦੇ ਬਾਅਦ ਉਨ੍ਹਾਂ ਨੇ ਕੇਜਰੀਵਾਲ ‘ਤੇ ਨਕਲੀ ਕੰਪਨੀਆਂ ਬਣਵਾ ਕੇ ਹਵਾਲਾ ਦੇ ਜ਼ਰੀਏ ਬਲੈਕ ਮਨੀ ਨੂੰ ਸਫੇਦ ਕਰਨ ਦਾ ਦੋਸ਼ ਲਗਾਇਆ ਸੀ। ਦਿੱਲੀ ਦੇ 400 ਕਰੋੜ ਦੇ ਵਾਟਰ ਟੈਂਕਰ ਸਕੈਮ ‘ਚ ਵੀ ਕੇਜਰੀਵਾਲ ਅਤ ਉਨ੍ਹਾਂ ਦੇ ਕਰੀਬੀਆਂ ਦੀ ਭੂਮੀਕਾ ‘ਤੇ ਸਵਾਲ ਚੁੱਕੇ ਸੀ। ਕਪਿਲ ਨੇ ਆਪਣੇ ਇਨ੍ਹਾਂ ਦੋਸ਼ਾਂ ਦੇ ਆਧਾਰ ‘ਤੇ ਏ.ਸੀ.ਬੀ ਅਤੇ ਸੀ.ਬੀ.ਆਈ ‘ਚ ਕੇਸ ਵੀ ਦਰਜ ਕਰਵਾਏ ਹਨ।