ਚੰਡੀਗੜ੍ਹ, : ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਸਾਰੀਆਂ ਤਕਨੀਕੀ ਸਿੱਖਿਆ ਸੰਸਥਾਵਾਂ ਨੂੰ ਇਹ ਸਪੱਸਟ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਅਕਾਦਮਿਕ ਸੈਸਨ ਦੇ ਸੁਰੂ ਤੋਂ ਪਹਿਲਾਂ ਹਰੇਕ ਕੋਰਸ ਦੀਆਂ ਸੀਟਾਂ ਦਾ ਐਲਾਨ ਕਰਨਾ ਪਵੇਗਾ।
ਇਹ ਅੱਜ ਇਥੇ ਤਕਨੀਕੀ ਸਿੱਖਿਆ ਮੰਤਰੀ ਨਾਲ ਤਕਨੀਕੀ ਸਿੱਖਿਆ ਨਾਲ ਜੁੜੇ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕਰਨ ਲਈ ਸੂਬੇ ਦੇ 1000 ਗੈਰ ਸਹਾਇਤਾ ਪ੍ਰਾਪਤ ਕਾਲਜ਼ਾ ਦੀਆਂ ਪ੍ਰਤੀਨਿਧਤਾ ਕਰਦੀਆਂ 13 ਵੱਖ ਵੱਖ ਜਥੇਬੰਦੀਆਂ ਦੀ ਜੁਆਇੰਟ ਐਕਸ਼ਨ ਕਮੇਟੀ ਵਲੋਂ ਤਕਨੀਕੀ ਸਿੱਖਿਆ ਮੰਤਰੀ ਨਾਲ ਮੁਲਾਕਾਤ ਕੀਤੀ ਗਈ।
ਤਕਨੀਕੀ ਸਿੱਖਿਆ ਮੰਤਰੀ ਨੇ ਕਿਹਾ ਕਿ ਕੋਰਸਾਂ ਦੀਆਂ ਸੀਟਾਂ ਦੀ ਘੋਸਣਾ ਤੋਂ ਬਾਅਦ ਕਿਸੇ ਵੀ ਸੰਸਥਾ ਨੂੰ ਸੀਟਾਂ ਵਧਾਉਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਨਾਲ ਹੀ ਜਥੇਬੰਦੀਆਂ ਨੂੰ ਸਾਫ ਕਰ ਦਿੱਤਾ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਵਾਉਣ ਦੇ ਮੁੱਦੇ ‘ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।
ਸ੍ਰੀ ਚੰਨੀ ਨੇ ਕਿਹਾ ਕਿ ਤਕਨੀਕੀ ਸਿੱਖਿਆ ਸੰਸਥਾਵਾਂ ਦੀ ਇਨਸਪੈਕਸ਼ਨ ਅਤੇ ਜਾਂਚ ਲਈ ਇਕਸਾਰ ਅਤੇ ਪਾਰਦਰਸੀ ਪ੍ਰਕਿਰਿਆ ਅਪਣਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਤਕਨੀਕੀ ਸਿੱਖਿਆ ਵਿਭਾਗ ਇਸ ਨੂੰ ਯਕੀਨੀ ਬਣਾਉਣ ਲਈ ਇੱਕ ਵਿਆਪਕ ਕਾਰਜ ਯੋਜਨਾ ਤਿਆਰ ਕਰਨ ਦੀ ਪ੍ਰਕਿਰਿਆ ਵਿੱਚ ਹੈ। ਉਨ੍ਹਾਂ ਨੇ ਗੈਰ ਸਹਾਇਤਾ ਪ੍ਰਾਪਤ ਸੰਸਥਾਵਾਂ ਦੇ ਪ੍ਰਤੀਨਿਧਾਂ ਨੂੰ ਇੱਕ ਯੂਨੀਫਾਰਮ ਇੰਸਪੈਕਸਨ ਪੈਟਰਨ ਤਿਆਰ ਕਰਨ ਲਈ ਸਾਂਝੇ ਸੁਝਾਅ ਪੇਸ਼ ਕਰਨ ਲਈ ਵੀ ਕਿਹਾ।
ਤਕਨੀਕੀ ਸਿੱਖਿਆ ਮੰਤਰੀ ਨੇ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਉੱਚ ਕੋਰਸਾਂ ਲਈ ਡਿਪਲੋਮਾ ਕੋਰਸਾਂ ਵਿਚ ਆਰਜੀ ਦਾਖਲੇ ਦੀ ਪ੍ਰਵਾਨਗੀ ਦਿੰਦਿਆਂ ਵੱਡੀ ਰਾਹਤ ਪ੍ਰਦਾਨ ਕਰਨ ਦਾ ਐਲਾਨ ਵੀ ਕੀਤਾ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਵਿਦਿਆਰਥੀਆਂ ਨੂੰ ਡਿਪਲੋਮਾ ਕੋਰਸ ਦੀਆਂ ਪ੍ਰੀਖਿਆਵਾਂ ਵਿੱਚ ਸਿਰਫ ਉਨਾਂ ਵਿਦਿਆਰਥੀਆਂ ਨੂੰ ਬੈਠਣ ਦਿੱਤਾ ਜਾਵੇਗਾ ਜੋ ਆਈ.ਟੀ.ਆਈ ਕੋਰਸ ਪਾਸ ਕਰ ਲੈਣਗੇ। ਤਕਨੀਕੀ ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਰਾਹਤ ਆਈ.ਟੀ.ਆਈ ਵਿਦਿਆਰਥੀਆਂ ਦੇ ਇਕ ਕੀਮਤੀ ਅਕਾਦਮਿਕ ਸਾਲ ਨੂੰ ਬਚਾਉਣ ਲਈ ਦਿੱਤੀ ਗਈ ਹੈ।
ਮੀਟਿੰਗ ਵਿਚ ਗੈਰ ਸਹਾਇਤਾ ਪ੍ਰਾਪਤ ਸੰਸਥਾਵਾਂ ਦੀ ਜੇ.ਏ.ਸੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਿੱਖਿਆ ਮੰਤਰੀ ਅਰੁਣ ਚੌਧਰੀ ਵੱਲੋਂ ਪੰਜਾਬ, ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਸਿੱਖਿਆ ਦੀ ਗੁਣਵੱਤਾ ਵਧਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸਲਾਘਾ ਵੀ ਕੀਤੀ।
ਇਸ ਮੌਕੇ ਜੇ.ਏ.ਸੀ ਨੇ ਤਕਨੀਕੀ ਸਿੱਖਿਆ ਮੰਤਰੀ ਨੂੰ ਇਕ ਮੈਮੋਰੰਡਮ ਵੀ ਪੇਸ ਕੀਤਾ, ਜਿਸ ਵਿੱਚ ਅਣਅਧਿਕਾਰਤ ਕਾਲਜਾਂ ਨੂੰ ਰੈਗੂਲੇਟਰੀ ਬਾਡੀ ਦੇ ਖੇਤਰ ਤੋਂ ਬਾਹਰ ਰੱਖਣ ਦੀ ਅਪੀਲ ਕੀਤੀ ਗਈ। ਜਿਸ ਬਾਰੇ ਉਨ੍ਹਾਂ ਤਰਕ ਦਿੱਤਾ ਕਿ ਉਨ੍ਹਾਂ ਦੀਆਂ ਸੀਟਾਂ, ਦਾਖਲੇ, ਸਿਲੇਬਸ, ਪ੍ਰੀਖਿਆ, ਫੀਸ ਆਦਿ ਦੀ ਗਿਣਤੀ ਆਦਿ ਪਹਿਲਾਂ ਹੀ ਵੱਖ-ਵੱਖ ਰੈਗੂਲਾਟਰੀ ਸੰਸਥਾਵਾਂ ਦੁਆਰਾ ਤੈਅ ਕੀਤੀ ਜਾਂਦੀ ਹੈ।
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਡਾ. ਅੰਸੂ ਕਟਾਰੀਆ, ਬੁਲਾਰੇ ਜੇ.ਏ.ਸੀ, ਮਨਜੀਤ ਸਿੰਘ (ਉਪ ਪ੍ਰਧਾਨ), ਪੁਟੀਆ, ਸ੍ਰੀ ਰਮਨ ਭੱਲਾ (ਸਾਬਕਾ ਮੰਤਰੀ ਪੰਜਾਬ), ਰਾਜਿੰਦਰ ਧਨੋਆ (ਪੌਲੀਟੈਕਨਿਕ ਐਸੋਸੀਏਸਨ), ਸੀ ਏ ਮਨਮੋਹਨ ਗੜਗ (ਗੁਰੂਕੁਲ ਯੂਨੀਵਰਸਿਟੀ, ਸ੍ਰੀ ਗੁਰਮੀਤ ਧਾਲੀਵਾਲ (ਬਾਬਾ ਫਰੀਦ, ਬਠਿੰਡਾ), ਸ੍ਰੀ ਹਾਕਮ ਜਵੰਧਾ (ਭਾਈ ਗੁਰਦਾਸ, ਸੰਗਰੂਰ), ਸੀਏ ਰੇਨੂ ਅਰੋੜਾ (ਸਵਾਮੀ ਪਰਮਾਨੰਦ, ਲਾਲੜੂ), ਸ੍ਰੀ ਮੋਂਟੀ ਗਰਗ (ਕੇ ਸੀ ਟੀ, ਲਹਿਰਾ ਗਾਗਾ), ਸ੍ਰੀ ਚੈਰੀ ਗੋਇਲ ਵਿਦਿਆ ਰਤਨ, ਲਹਿਰਾ ਗਾਗਾ), ਐਸ. ਗੁਰਕੀਰਤ ਸਿੰਘ (ਗੁਲਜਾਰ ਗਰੁੱਪ, ਲੁਧਿਆਣਾ), ਮਨਵ ਧਵਨ (ਪੀ.ਜੀ.ਸੀ., ਲਾਲੜੂ), ਸ੍ਰੀ ਹਰਿੰਦਰ ਕੰਦ (ਕੁਐਸਟ ਗਰੁੱਪ) ਵੀ ਸ਼ਾਮਿਲ ਸਨ।