ਕਾਹਿਰਾ  – ਰਮਜ਼ਾਨ ਦਾ ਮਹੀਨਾ ਪਿਛਲੇ ਮਹੀਨੇ ਦੇ ਅਖੀਰ ਤੋਂ ਸ਼ੁਰੂ ਹੋ ਗਿਆ ਹੈ। ਆਈ.ਐੱਸ. ਸੰਗਠਨ ਨੇ ਇਕ ਆਡੀਓ ਰਾਹੀਂ ਰਮਜ਼ਾਨ ਦੇ ਮਹੀਨੇ ‘ਚ ਰੂਸ, ਅਮਰੀਕਾ, ਯੂਰਪ ਸਮੇਤ ਕਈ ਦੇਸ਼ਾਂ ‘ਤੇ ਹਮਲੇ ਦੀ ਚਿਤਾਵਨੀ ਦਿੱਤੀ ਹੈ।ਇਹ ਕਲਿਪ ਅੱਤਵਾਦੀ ਸਮੂਹ ਦੇ ਅਲ ਹਸਨ ਮੁਹਾਜੇਰ ਵਲੋਂ ਬੀਤੇ ਦਿਨ ਜਾਰੀ ਕੀਤੀ ਗਈ ਸੀ। ਇਸ ਆਡੀਓ ਕਲਿਪ ‘ਚ ਹੋਰ ਅੱਤਵਾਦੀ ਸੰਗਠਨਾਂ ਨੂੰ ਇਨ੍ਹਾਂ ਥਾਵਾਂ ‘ਤੇ ਰਮਜ਼ਾਨ ਦੇ ਮੌਕੇ ਹਮਲਿਆਂ ਨੂੰ ਅੰਜਾਮ ਦੇਣ ਲਈ ਕਿਹਾ ਗਿਆ ਹੈ।