ਨਵੀਂ ਦਿੱਲੀ  – 4 ਅੱਤਵਾਦੀਆਂ ਦੇ ਦਾਖਲ ਹੋਣ ਦੀ ਸੂਚਨਾ  ਦੇ ਚਲਦੇ  ਭਾਰਤ ‘ਚ ਅੱਤਵਾਦੀ ਹਮਲੇ ਦੇ ਅਲਰਟ ਨਾਲ ਦਹਿਸ਼ਤ  ਮਚ ਗਿਆ ਹੈ। ਇੰਟੈਲੀਜੈਂਸ ਏਜੰਸੀਆਂ ਨੇ ਉਤਰ ਪ੍ਰਦੇਸ਼, ਹਰਿਆਣਾ, ਦਿੱਲੀ, ਪੰਜਾਬ ਅਤੇ ਗੁਜਰਾਤ ‘ਚ ਅੱਤਵਾਦੀ ਹਮਲਿਆਂ ਦਾ ਅਲਰਟ ਜਾਰੀ ਕੀਤਾ ਹੈ। ਅਲਰਟ ਮੁਤਾਬਕ ਅੱਤਵਾਦੀਆਂ ਦੇ ਦਸਤੇ ‘ਚ ਆਤਮਘਾਤੀ ਔਰਤਾਂ ਅਤੇ ਮਰਦ ਦੋਵੇਂ ਸ਼ਾਮਲ ਹਨ। ਜਾਣਕਾਰੀ  ਦੇ ਬਾਅਦ ਯੂ. ਪੀ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੂੰ ਚੌਕਸੀ ਵਰਤਨ ਦੀ ਹਿਦਾਇਤ ਦਿੱਤੀ ਗਈ ਹੈ।