ਨਵੀਂ ਦਿੱਲੀ – ਪੂਰੇ ਦੇਸ਼ ‘ਚ ਕਿਸਾਨ ਦੀ ਸਥਿਤੀ ਬਹੁਤ ਨਾਜ਼ੁਕ ਹੋ ਗਈ ਹੈ। ਕਿਸਾਨ ਆਪਣੇ ਹੱਕ ਦੀ ਮੰਗ ਕਰ ਰਿਹਾ ਹੈ ਪਰ ਭਾਜਪਾ ਸਰਕਾਰ ਉਸ ਦਾ ਦਮਨ ਕਰ ਰਹੀ ਹੈ ਇਹ ਕਹਿਣਾ ਹੈ ਕਾਂਗਰਸ ਦੇ ਸੀਨੀਅਰ ਬੁਲਾਰੇ ਰਾਜ ਬੱਬਰ ਦਾ  ਇਸ  ਗੱਲ ਦਾ ਜਿਕਰ ਉਹਨਾਂ ਦਿੱਲੀ ਵਿਖੇ ਉਹ ਬੁੱਧਵਾਰ ਨੂੰ ਪ੍ਰੈਸ ਵਾਰਤਾ ਵਿਚ ਕੀਤਾ। ਉਨ੍ਹਾਂ  ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਨੇ ਉਸ ਜਨਤਾ ਨੂੰ ਧੋਖਾ ਦਿੱਤਾ ਹੈ, ਜਿਸ ਨੇ ਉਸ ਨੂੰ ਬਹੁਮਤ ਦੇ ਕੇ ਸੱਤਾ ਸੌਂਪੀ ਹੈ ਅਤੇ ਉਸ ਦੀ ਸਰਕਾਰ ਵਿਸ਼ੇਸ਼ ਰੂਪ ਨਾਲ ਕਿਸਾਨਾਂ ਲਈ ‘ਯਮਰਾਜ’ ਬਣ ਗਈ ਹੈ, ਇਸ ਲਈ ਕਾਂਗਰਸ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਲਈ ਦੇਸ਼ ਭਰ ‘ਚ ‘ਹੱਕ ਮੰਗੋ ਮੁਹਿੰਮ’ ਸ਼ੁਰੂ ਕਰੇਗੀ।