ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਅੱਜ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਵਿਆਜ ਵਾਪਸੀ ਦੀ ਸਕੀਮ ਨੂੰ ਪ੍ਰਵਾਨਗੀ ਦੇ ਦਿੱਤੀ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਦਿੱਤੇ ਵਿਆਜ ਦਾ 5 ਫੀਸਦੀ ਹਿੱਸਾ ਉਨ੍ਹਾਂ ਨੂੰ ਵਾਪਸ ਕਰ ਦੇਵੇਗੀ|
ਇਹ ਸਹੂਲਤ ਇਕ ਸਾਲ ਤੱਕ ਲਈ ਲਏ ਜਾਣ ਵਾਲੇ ਕ੍ਰਾਪ ਲੋਨ ਲਈ ਹੋਵੇਗੀ ਇਸ ਲਈ ਲੋਨ ਦੀ ਵੱਧ ਤੋਂ ਵੱਧ ਸੀਮਾ 3 ਲੱਖ ਰੁਪਏ ਰੱਖੀ ਗਈ ਹੈ| ਇਸ ਸਕੀਮ ਉਤੇ ਕੇਂਦਰ ਸਰਕਾਰ 19 ਹਜਾਰ ਕਰੋੜ ਰੁਪਏ ਖਰਚ ਕਰਨ ਜਾ ਰਹੀ ਹੈ ਅਤੇ ਇਸ ਵਿਚ ਕਿਸਾਨਾਂ ਨੂੰ 9 ਪ੍ਰਤੀਸਤ ਵਿਆਜ ਉਤੇ ਮਿਲਣ ਵਾਲਾ ਲੋਨ ਹੁਣ ਕੇਵਲ 4 ਫੀਸਦੀ ਵਿਆਜ ਉਤੇ ਮਿਲੇਗਾ|