ਚੰਡੀਗੜ੍ਹ : ਕਾਂਗਰਸੀ ਆਗੂ ਅਜਾਇਬ ਸਿੰਘ ਭੱਟੀ ਨੂੰ ਅੱਜ 15ਵੀਂ ਪੰਜਾਬ ਵਿਧਾਨ ਸਭਾ ਦਾ ਡਿਪਟੀ ਸਪੀਕਰ ਚੁਣਿਆ ਗਿਆ| ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਬ੍ਰਹਮ ਮਹਿੰਦਰਾ ਅਤੇ ਚਰਨਜੀਤ ਸਿੰਘ ਚੰਨੀ ਵੱਲੋਂ ਉਨ੍ਹਾਂ ਦੀ ਨਿਯੁਕਤੀ ਦਾ ਸਵਾਗਤ ਕੀਤਾ ਗਿਆ|
65 ਸਾਲਾ ਅਜਾਇਬ ਸਿੰਘ ਭੱਟੀ ਮਲੋਟ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ| ਇਸ ਤੋਂ ਪਹਿਲਾਂ ਉਨ੍ਹਾਂ ਨੇ ਭੁੱਚੋ (ਬਠਿੰਡਾ) ਤੋਂ ਸਾਲ 2007 ਅਤੇ 2012 ਵਿਚ ਜਿੱਤ ਦਰਜ ਕੀਤੀ ਸੀ|
ਦੱਸਣਯੋਗ ਹੈ ਕਿ 13 ਜੂਨ ਨੂੰ ਕਾਂਗਰਸ ਵਿਧਾਇਕ ਦਲ ਦੀ ਬੈਠਕ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਦੇ ਡਿਪਟੀ ਸਪੀਕਰ ਲਈ ਅਜਾਇਬ ਸਿੰਘ ਭੱਟੀ ਦੇ ਨਾਂਅ ਉਤੇ ਮੋਹਰ ਲਾਈ ਗਈ ਸੀ|