ਚੰਡੀਗਡ਼੍ਹ : ਅੱਜ ਬਜਟ ਸੈਸ਼ਨ ਦੀ ਸ਼ੁਰੂਆਤ ‘ਚ ਡਿਪਟੀ ਸਪੀਕਰ ਦੀ ਚੋਣ ਕੀਤੀ ਗਈ। ਜਿਸ ਤੋਂ ਬਾਦ ਬਜਟ ਸੈਸ਼ਨ ਦੇ ਤੀਜੇ ਦਿਨ ਦੀ ਸ਼ੁਰੂਆਤ ਵੀ ਹੰਗਾਮੇ ਦੀ ਭੇਂਟ ਚਡ਼੍ਹ ਗਿਆ। ਜਦੋਂ ਸਪੀਕਰ ਵਲੋਂ ਡਿਪਟੀ ਸਪਕੀਰ ਚੁਣੇ ਗਏ ਅਜੈਬ ਸਿੰਘ ਭੱਟੀ ਲਈ ਵਧਾਈ ਪੱਤਰ ਪਡ਼੍ਹਿਆ ਜਾ ਰਿਹਾ ਸੀ, ਉਥੇ ਹੀ ਅਕਾਲੀ ਦਲ ਨੇ ਸਪੀਕਰ ਦੀ ਕੁਰਸੀ ਸਾਹਮਣੇ ਆ ਕੇ ਕਿਸਾਨਾਂ ਦੇ ਹੱਕ ‘ਚ ਨਾਅਰੇਬਾਜੀ ਕਰਨੀ ਸ਼ੁਰੂ ਕਰ ਦਿੱਤੀ ਤੇ ਕਰਜ਼ ਮੁਆਫੀ ਦੀ ਮੰਗ ਕੀਤੀ। ਦੂਜੇ ਪਾਸੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਇਨ੍ਹਾਂ ਸੁਖਬੀਰ ਵਾਲੀਆਂ ਬੱਸਾਂ ਨੂੰ ਲੈ ਕੇ ਆਉਣ ਵਾਲੇ ਦਿਨਾਂ ‘ਚ ਵੱਡਾ ਖੁਲਾਸਾ ਕਰਨਗੇ। ਇਸ ਤੋਂ ਤੁਰੰਤ ਬਾਅਦ ਅਕਾਲੀ ਦਲ ਭਡ਼ਕ ਉਠਿਆ ਤੇ ਹੰਗਾਮਾ ਕਰਨ ਲਗਾ। ਇਸ ਦੌਰਾਨ ਕਾਂਗਰਸ ਤੇ ਅਕਾਲੀ ਦਲ ਨੇ ਇਕ ਦੂਜੇ ‘ਖਿਲਾਫ ਬੋਲਣ ਲਗੇ । ਜਿਸ ਕਾਰਨ ਸਪੀਕਰ ਨੂੰ 30 ਮਿਨਟ ਲਈ ਵਿਧਾਨ ਸਭਾ ਦੀ ਕਾਰਵਾਈ ਮੁਅੱਤਲ ਕਰਨੀ ਪਈ।