ਜੰਮੂ- ਜੰਮੂ ਕਸ਼ਮੀਰ ਦੇ ਬਿਜਬੇਹਡ਼ਾ ਕੰਪਲੈਕਸ ‘ਚ ਸੀ.ਆਰ.ਪੀ.ਐਫ. ਤੇ ਆਰਮੀ ਜਵਾਨਾਂ ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਹੈ। ਸੀ.ਆਰ.ਪੀ.ਐਫ. ਦੇ ਜਵਾਨਾਂ ਵਲੋਂ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ। ਇਸ ਤੋਂ ਪਹਿਲਾ ਵੀ ਅੱਤਵਾਦੀ ਇਸ ਇਲਾਕੇ ਚ ਹਮਲਾ ਕਰ ਚੁਕੇ ਹਨ। ਹਾਲਾਂਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।