ਚੰਡੀਗਡ਼੍ਹ: -ਕੁਝ ਆਰਮਡ ਵਿੰਗ ਦੇ ਕਮਾਂਡੈਂਟਸ ਸਾਹਿਬਾਨ ਵਲੋਂ ਆਪਣੇ ਪੱਧਰ ‘ਤੇ ਅਣ-ਅਧਿਕਾਰਤ ਤੌਰ ਤੇ ਪ੍ਰਾਈੇਵੇਟ ਵਿਅਕਤੀਆਂ ਨੂੰ ਸੁਰੱਖਿਆ ਮੁਹੱਈਆ ਕੀਤੀ ਹੈ, ਜੋ ਕਿ ਬਹੁਤ ਗਲਤ ਹੈ। ਇਹ ਸ਼ਿਕਾਇਤ ਡੀਜੀਪੀ ਕੋਲ ਆਈ ਹੈ। ਜਿਸ ਤੇ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋਡ਼ਾ ਨੇ ਆਰਮਡ ਵਿੰਗ ਦੇ ਕਮਾਂਡੈਂਟਸ ਵੱਲੋਂ ਆਪਣੇ ਚਹੇਤਿਆਂ (ਆਮ ਲੋਕ) ਨੂੰ ਬੇਵਜ੍ਹਾ ਸੁਰੱਖਿਆ ਦੇਣ ਸਬੰਧੀ ਜਾਂਚ ਦੇ ਹੁਕਮ ਨੇ ਦਿੱਤੇ ਹਨ। ਇਸ ਸਬੰਧੀ ਆਈਜੀ ਆਪਰੇਸ਼ਨ ਜਲੰਧਰ, ਆਈਜੀ ਪੀਏਪੀ ਜਲੰਧਰ, ਡੀਆਈ ਜੀ ਪੀਏਪੀ ਜਲੰਧਰ, ਆਈਜੀ ਸੀਡੀਓ ਪਟਿਆਲਾ, ਡੀਆਈ ਜੀ ਆਈ ਆਰ ਬੀ ਪਟਿਆਲਾ, ਏਆਈਜੀ ਪੀਏਪੀ ਜਲੰਧਰ ਨੂੰ 7 ਦਿਨਾਂ ਦੇ ਅੰਦਰ ਜਾਂਚ ਕਰਕੇ ਭੇਜਣ ਦੇ ਹੁਕਮ ਦਿੱਤੇ ਹਨ।