ਨਵੀਂ ਦਿੱਲੀ:  ਦਿੱਲੀ ਦੇ ਮੰਤਰੀ ਸਤੇਂਦਰ ਜੈਨ ਦੇ ਘਰ ਸੀ.ਬੀ.ਆਈ. ਪੁੱਜੀ ਹੈ। ਮਨੀ ਲਾਂਡਰਿੰਗ  ਦੇ ਮਾਮਲੇ ‘ਚ ਉਨ੍ਹਾਂ ਦੀ ਪਤਨੀ ਤੋਂ ਪੁੱਛ-ਗਿੱਛ ਹੋ ਰਹੀ ਹੈ। ‘ਆਪ’ ਨੇ ਆਪਣੇ ਅਧਿਕਾਰਤ ਬਿਆਨ ‘ਚ ਦਿੱਲੀ ਦੇ ਮੰਤਰੀ ਸਤੇਂਦਰ ਜੈਨ ਦੇ ਘਰ ਸੀ.ਬੀ.ਆਈ. ਦੀ ਛਾਪੇਮਾਰੀ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਸਾਜਿਸ਼ ਦੱਸਿਆ। ਇਸ ਤੋਂ ਪਹਿਲਾ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਤੋਂ ਪੁੱਛ-ਗਿੱਛ ਹੋ ਚੁਕੀ ਹੈ। ਹਵਾਲਾ ਕਾਰੋਬਾਰ ਦੇ ਦੋਸ਼ ‘ਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਲੋਕ ਨਿਰਮਾਣ ਮੰਤਰੀ ਸਤੇਂਦਰ ਜੈਨ ਦੀ ਪਤਨੀ ਤੋਂ ਪੁੱਛ-ਗਿੱਛ ‘ਤੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਖੇਡ ਖਤਮ ਹੋ ਚੁਕਿਆ ਹੈ।ਸਾਬਕਾ ਮੰਤਰੀ ਨੇ ਕਿਹਾ ਕਿ ਝੂਠ ਦੇ ਪੈਰ ਨਹੀਂ ਹੁੰਦੇ। ਸਿਹਤ ਅਤੇ ਲੋਕ ਨਿਰਮਾਣ ਵਿਭਾਗ ‘ਚ ਕਈ ਹੋਰ ਘੁਟਾਲਿਆਂ ਦੀ ਜਾਂਚ ਅਜੇ ਜਾਰੀ ਹੈ।