ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਅੱਜ ਉਨ੍ਹਾਂ ਦੇ ਜਨਮ ਦਿਨ ਉਤੇ ਵਧਾਈ ਦਿੱਤੀ ਹੈ| ਪ੍ਰਧਾਨ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਮੈਂ ਪ੍ਰਾਰਥਨਾਂ ਕਰਦਾ ਹਾਂ ਤੁਹਾਡੀ ਲੰਬੀ ਉਮਰ ਹੋਵੇ ਅਤੇ ਤੁਸੀਂ ਸਿਹਤਮੰਦ ਜੀਵਨ ਜੀਓ|
ਦੱਸਣਯੋਗ ਹੈ ਕਿ ਰਾਹੁਲ ਗਾਂਧੀ ਅੱਜ 47 ਵਰ੍ਹਿਆਂ ਦੇ ਹੋ ਗਏ ਹਨ|