ਚੰਡੀਗੜ੍ਹ : 15ਵੀਂ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਬਜਟ ਸੈਸ਼ਨ ਦੇ ਚੌਥੇ ਦਿਨ ਸ਼੍ਰੋਮਣੀ ਅਕਾਲੀ ਦਲ, ਵਿਰੋਧੀ ਧਿਰ ਦੇ ਲੀਡਰ ਹਰਵਿੰਦਰ ਸਿੰਘ ਫੂਲਕਾ ਅਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਆਪਣੇ ਆਪਣੇ ਮਸਲਿਆਂ ਨੂੰ ਲੈ ਕੇ ਰੋਸ ਵਜੋਂ ਵਾਕ ਆਉਟ ਕਰ ਗਏ|
ਸਭ ਤੋਂ ਪਹਿਲਾਂ ਬਲਵਿੰਦਰ ਸਿੰਘ ਬੈਂਸ ਨੇ ਰੇਤੇ ਬਜਰੀ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 16 ਜੂਨ ਨੂੰ ਅਕਾਲੀ ਮੈਂਬਰਾਂ ਨੂੰ ਇਹ ਕਹਿਣ ਕੇ ਬੈਠ ਜਾਓ ਨਹੀਂ ਤਾਂ ਮੈਂ ਜਿਨ੍ਹਾਂ ਮੈਂਬਰਾਂ ਦੇ ਨਾਮ ਰੇਤੇ ਬਜਰੀ ਸਕੈਂਡਲ ਵਿਚ ਹਨ, ਮੈਂ ਨਾਮ ਨਸ਼ਰ ਕਰ ਦਿਆਂਗਾ, ਦੇ ਨਾਮ ਜਨਤਕ ਕੀਤੇ ਜਾਣ| ਇਸ ਮੰਗ ਨੂੰ ਲੈ ਕੇ ਉਹ ਸਪੀਕਰ ਦਾ ਵਿਰੋਧ ਕਰਦੇ ਹੋਏ ਵਾਕ ਆਊਟ ਕਰ ਗਏ|
ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਲੀਡਰ ਹਰਵਿੰਦਰ ਸਿੰਘ ਫੂਲਕਾ, ਜੋ ਕਿ ਵਿਰੋਧੀ ਧਿਰ ਦੇ ਲੀਡਰ ਹਨ ਨੇ ਸਦਨ ਵਿਚੋਂ ਕੱਢੇ ਗਏ ਆਪਣੇ ਮੈਂਬਰ ਸੁਖਪਾਲ ਸਿੰਘ ਖਹਿਰਾ ਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਮੁਅੱਤਲੀ ਰੱਦ ਕਰਨ ਦੀ ਮੰਗ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਇਹ ਸੰਵਿਧਾਨ ਦੇ ਖਿਲਾਫ ਹੈ| ਉਨ੍ਹਾਂ ਦੀ ਮੰਗ ਨਾ ਮੰਨੇ ਜਾਣ ਤੇ ਉਹ ਇਕੱਲੇ ਹੀ ਸਦਨ ਵਿਚੋਂ ਵਾਕ ਆਉਟ ਕਰ ਗਏ, ਜਦਕਿ ਬਾਕੀ ਸਾਰੇ ਮੈਂਬਰਾਂ ਨੇ ਕਾਲੀਆਂ ਪੱਟੀਆਂ ਬੰਨੀਆਂ|
ਇਸ ਦੌਰਾਨ ਅਕਾਲੀ ਦਲ ਨੇ ਅੱਜ ਫਿਰ ਕਿਸਾਨ ਮੰਗਾਂ  ਤੇ ਬਹਿਸ ਨੂੰ ਲੈ ਕੇ ਪਹਿਲਾਂ ਸਪੀਕਰ ਵੈਲ ਤੇ ਨਾਅਰੇਬਾਜੀ ਕੀਤੀ ਫਿਰ ਵਾਕ ਆਊਟ ਕੀਤਾ|