ਚੰਡੀਗਡ਼੍ਹ – ਅੱਜ ਪੰਜਾਬ ਭਾਜਪਾ ਦਲਿਤ ਮੋਰਚਾ ਨੇ  ਆਪਣੀਆਂ ਮੰਗਾਂ ਨੂੰ ਲੈ ਕਿ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ।  ਪੰਜਾਬ ਭਾਜਪਾ ਦਲਿਤ ਮੋਰਚਾ ਦੀ ਮੰਗ ਹੈ ਕਿ ਪੰਜਾਬ ‘ਚ ਦਲਿਤਾਂ ‘ਤੇ ਹੋ ਰਹੇ ਅੱਤਿਆਚਾਰ ਨੂੰ ਰੋਕਿਆ ਜਾਵੇ। ਚੰਡੀਗਡ਼੍ਹ ਪੁਲਸ ਨੇ ਉਨ੍ਹਾਂ ਨੂੰ ਸੈਕਟਰ 37 ਦੇ ਭਾਜਪਾ ਦਫਤਰ ਤੋਂ ਕੁਝ ਦੂਰੀ ‘ਤੇ ਹੀ ਬੈਰੀਕੇਡ ਲਗਾ ਰੇ ਰੋਕ ਦਿੱਤਾ ਤੇ ਉਨ੍ਹਾਂ ‘ਤੇ ਪਾਣੀ ਦੀ ਵਾਛਡ਼ ਵੀ ਕੀਤੀ।