ਨਵੀਂ ਦਿੱਲੀ—ਰਾਜਧਾਨੀ ਦਿੱਲੀ ‘ਚ ਇਕ ਵਾਰ ਫਿਰ ਤੋਂ ਅੱਤਵਾਦੀ ਹਮਲੇ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਨਾਲ ਹੀ ਪੁਲਸ ਨੇ ਦੇਸ਼ ਦੇ ਸਾਰੇ ਸੂਬਿਆਂ ਨੂੰ ਵੀ ਸੁਰੱਖਿਆ ਚੌਕਸੀ ਕਰਨ ਦੀ ਗੱਲ ਕਹੀ ਹੈ। ਖਬਰਾਂ ਮੁਤਾਬਕ ਪੁਲਸ ਨੂੰ ਖੁਫੀਆ ਵਿਭਾਗ ਵੱਲੋਂ ਸੂਬੇ ‘ਚ ਯੋਗ ਦਿਵਸ ‘ਤੇ ਅੱਤਵਾਦੀ ਹਮਲੇ ਦੀ ਸਾਜਿਸ਼ ਦੀ ਜਾਣਕਾਰੀ ਮਿਲੀ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਖੁਫੀਆ ਵਿਭਾਗ ਨੇ ਦਿੱਲੀ ‘ਚ ਭੀੜ-ਭਾੜ ਵਾਲੇ ਇਲਾਕਿਆਂ ‘ਚ ਅੱਤਵਾਦੀ ਹਮਲਾ ਹੋਣ ਦਾ ਸ਼ੱਕ ਜਤਾਇਆ ਹੈ। ਦਿੱਲੀ ਦੇ ਇਲਾਵਾ ਹਰਿਆਣਾ, ਦਿੱਲੀ, ਯੂ.ਪੀ., ਗੁਜਰਾਤ ‘ਚ ਵੀ ਅੱਤਵਾਦੀ ਹਮਲੇ ਦਾ ਸ਼ੱਕ ਜਤਾਇਆ ਗਿਆ ਹੈ।
ਅਫਸਰ ਨੇ ਕਿਹਾ ਕਿ, ਦਿੱਲੀ ਪੁਲਸ ਦੀ ਸਪੈਸ਼ਲ ਸੇਲ ਨੇ ਦੇਸ਼ ਭਰ ਦੀਆਂ ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਬੱਸ ਟਰਮੀਨਲ, ਰੇਲਵੇ ਸਟੇਸ਼ਨਾਂ, ਫਾਈਵ ਸਟਾਰ ਹੋਟਲਾਂ, ਮਾਲ, ਮਾਰਕਿਟ ਅਤੇ ਸਾਰੇ ਧਾਰਮਿਕ ਸਥਾਨਾਂ ‘ਤੇ ਸੁਰੱਖਿਆ ਵਧਾਉਣ ਨੂੰ ਕਿਹਾ ਗਿਆ ਹੈ। ਨਾਲ ਹੀ ਦੂਤਾਵਾਸ, ਏਅਰਪੋਰਟ, ਮੈਟਰੋ ਸਟੇਸ਼ਨ ਸਟੇਡੀਅਮ ਅਤੇ ਸੈਰ-ਸਪਾਟਾ ਸਥਾਨਾਂ ‘ਤੇ ਵੀ ਸੁਰੱਖਿਆ ਸਖਤ ਕਰਨ ਦੀ ਗੱਲ ਕਹੀ ਗਈ ਹੈ।