ਚੰਡੀਗੜ੍ਹ : ਕਾਂਗਰਸ ਸਰਕਾਰ ਵਲੋਂ ਪੇਸ਼ ਕੀਤੇ ਗਏ ਪਹਿਲੇ ਬਜਟ ‘ਤੇ ਸੁਖਬੀਰ ਬਾਦਲ ਨੇ ਵੱਡਾ ਹਮਲਿਆ ਬੋਲਿਆ ਹੈ। ਬਜਟ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਵਲੋਂ ਕਿਸਾਨਾਂ ਲਈ ਸਿਰਫ 1500 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ ਜੋ ਬਹੁਤ ਘੱਟ ਹੈ। ਸੁਖਬੀਰ ਮੁਤਾਬਕ ਕਿਸਾਨਾਂ ਸਿਰ ਮੌਜੂਦਾ ਕਰਜ਼ਾ 90 ਕਰੋੜ ਹੈ ਜਦਕਿ ਕਾਂਗਰਸ ਵਲੋਂ ਸਿਰਫ 1500 ਕਰੋੜ ਰੁਪਏ ਕਿਸਾਨਾਂ ਲਈ ਰੱਖੇ ਗਏ ਹਨ।
ਮਨਪ੍ਰੀਤ ਬਾਦਲ ‘ਤੇ ਹਮਲਾ ਬੋਲਦੇ ਹੋਏ ਸੁਖਬੀਰ ਨੇ ਕਿਹਾ ਕਿ ਮਨਪ੍ਰੀਤ ਇਕ ਝੂਠਾ ਵਿੱਤ ਮੰਤਰੀ ਹੈ, ਇਸ ਨੇ ਸਾਡੀ ਸਰਕਾਰ ਵੇਲੇ ਵੀ ਇਸ ਤਰ੍ਹਾਂ ਦੀਆਂ ਝੂਠੀਆਂ ਗੱਲਾਂ ਕੀਤੀਆਂ ਸਨ। ਸੁਖਬੀਰ ਮੁਤਾਬਕ ਮਨਪ੍ਰੀਤ ਵਲੋਂ ਜਿਹੜੇ ਬਿਆਨ ਅੱਜ ਅਕਾਲੀ ਦਲ ਦੇ ਖਿਲਾਫ ਦਿੱਤੇ ਜਾ ਰਹੇ ਹਨ, ਕਿਸੇ ਸਮੇਂ ਇਹੋ ਬਿਆਨ ਕਾਂਗਰਸੀ ਖਿਲਾਫ ਦਿੱਤੇ ਜਾਂਦੇ ਸਨ। ਸੁਖਬੀਰ ਨੇ ਕਿਹਾ ਇਹ ਪਹਿਲੀ ਵਾਰ ਹੋਇਆ ਹੈ ਕਿ ਮੁੱਖ ਮੰਤਰੀ ਆਪਣੀ ਸਰਕਾਰ ਦੇ ਪਹਿਲੇ ਬਜਟ ਸੈਸ਼ਨ ਵਿਚ ਹੀ ਨਾ ਸ਼ਾਮਲ ਹੋਣ। ਸੁਖਬੀਰ ਮੁਤਾਬਕ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਵਿਚਾਲੇ ਮਤਭੇਦ ਹਨ ਜਿਸ ਕਰਕੇ ਉਹ ਅੱਜ ਦੇ ਬਜਟ ਸੈਸ਼ਨ ਵਿਚ ਸ਼ਾਮਲ ਨਹੀਂ ਹੋਏ।