ਮਊ—ਉੱਤਰ ਪ੍ਰਦੇਸ਼ ਦੇ ਯੋਗੀ ਸਰਕਾਰ ‘ਚ ਹੁਣ ਮੰਦਰ ਵੀ ਸੁਰੱਖਿਅਤ ਨਹੀਂ ਹਨ। ਹੁਣ ਦੋ ਦਿਨ ਪਹਿਲੇ ਕੋਪਾਗੰਜ ਦੇ ਮੰਦਰ ਤੋਂ ਚੋਰਾਂ ਨੇ ਉੱਥੇ ਦੀਆਂ ਅਸ਼ਟ ਧਾਤੂ ਮੂਰਤੀਆਂ ‘ਤੇ ਹੱਥ ਸਾਫ ਕੀਤਾ ਸੀ। ਹੁਣ ਰਾਣੀਪੁਰ ਦੇ ਸ਼ਿਵ ਮੰਦਰ ਦੀਆਂ ਅਸ਼ਟ ਧਾਤੂ 4 ਮੂਰਤੀਆਂ ਨੂੰ ਉਡਾ ਲੈ ਗਏ। ਉੱਥੇ ਰਾਣੀਪੁਰ ਦੇ ਸ਼ਿਵ ਮੰਦਰ ਆਉਣ ਵਾਲੀ ਮਹਿਲਾ ਸ਼ਰਧਾਲੂਆਂ ਨਾਲ ਚੈਨ ਲੁੱਟ ਦੀ ਘਟਨਾ ਆਮ ਹੋ ਗਈ ਹੈ।  ਆਲਮ ਇਹ ਹੈ ਕਿ ਰੋਜ਼ਾਨਾ ਮੰਦਰ ਜਾਣ ਵਾਲੇ ਸ਼ਰਧਾਲੂ ਵੀ ਹੁਣ ਮੰਦਰ ‘ਚ ਜਾਣ ਤੋਂ ਡਰ ਰਹੇ ਹਨ।
ਸ਼ਰਧਾਲੂ ਪੁਨੀਤ ਜੈਸਵਾਲ ਦਾ ਕਹਿਣਾ ਹੈ ਕਿ ਪ੍ਰਦੇਸ਼ ‘ਚ ਭਾਜਪਾ ਦੀ ਸਰਕਾਰ ਹੋਣ ਦੇ ਬਾਅਦ ਵੀ ਮੰਦਰਾਂ ਦੀ ਸੁਰੱਖਿਆ ‘ਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਮੰਦਰ ਦੇ ਬਾਹਰ ਪੁਲਸ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਲਗਾਇਆ ਜਾਣਾ ਚਾਹੀਦਾ, ਜਿਸ ਨਾਲ ਮੰਦਰ ‘ਚ ਆਏ ਭਗਤਾਂ ਦੀ ਜੇਬ ਚੋਰੀ ਅਤੇ ਚੇਨ ਲੁੱਟਣ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
ਉੱਥੇ ਪੁਲਸ ਸੁਪਰਡੈਂਟ ਅਭਿਸ਼ੇਕ ਯਾਦਵ ਦਾ ਕਹਿਣਾ ਹੈ ਕਿ ਮੀਡੀਆ ਦੇ ਲੋਕਾਂ ਦੇ ਰਾਹੀਂ ਮਾਮਲਾ ਸਾਹਮਣੇ ਆਇਆ ਹੈ। ਸਾਰੇ ਪ੍ਰਾਚੀਨ ਅਤੇ ਅਸ਼ਟ ਧਾਤੂ ਦੀਆਂ ਮੂਰਤੀਆਂ ਵਾਲੀ ਮੰਦਰ ਦੇ ਨੇੜੇ ਸੁਰੱਖਿਆ ਵਿਵਸਥਾ ਲਗਾਈ ਜਾਵੇਗੀ। ਕੋਪਾਗੰਜ ਦੇ ਪ੍ਰਸਿੱਧ ਮੰਦਰ ਦੀ ਚੋਰੀ ਹੋਈ ਸਾਰੀਆਂ ਮੂਰਤੀਆਂ ਨੂੰ ਜਲਦ ਤੋਂ ਜਲਦ ਲੱਭ ਲਿਆ ਜਾਵੇਗਾ। ਡਾਇਲ 100 ਦੀ ਇਕ-ਇਕ ਗੱਡੀ ਸਾਰੇ ਪ੍ਰਾਚੀਨ ਮੰਦਰਾਂ ਦੇ ਬਾਹਰ ਲਗਾਇਆ ਜਾਵੇਗਾ, ਜਿਸ ਨਾਲ ਲੁੱਟ ਅਤੇ ਚੋਰੀ ਦੀਆਂ ਘਟਨਾਵਾਂ ‘ਤੇ ਰੋਕ ਲੱਗ ਸਕੇ।