ਨਵੀਂ ਦਿੱਲੀ— ਰਾਮਨਾਥ ਕੋਵਿੰਦ ਨੇ ਬਿਹਾਰ ਦੇ ਰਾਜਪਾਲ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਪੱਛਮੀ ਬੰਗਾਲ ਦੇ ਰਾਜਪਾਲ ਕੇਸਰੀ ਨਾਥ ਤ੍ਰਿਪਾਠੀ ਨੂੰ ਐਡੀਸ਼ਨਲ ਅਹੁਦਾ ਸੌਂਪਿਆ ਗਿਆ। ਰਾਮਨਾਥ ਕੋਵਿੰਦ ਨੂੰ ਬਿਹਾਰ ਚੋਣਾਂ 2015 ਤੋਂ ਕੁਝ ਮਹੀਨੇ ਪਹਿਲਾਂ ਰਾਜਪਾਲ ਬਣਾਇਆ ਗਿਆ ਸੀ।
ਸੋਮਵਾਰ ਨੂੰ ਐੱਨ.ਡੀ.ਏ. ਨੇ ਉਨ੍ਹਾਂ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਇਆ ਹੈ। ਕੋਵਿੰਦ ਨੇ ਦਿੱਲੀ ‘ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ ਸੀ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਰਾਜਪਾਲ ਨਾਲ ਮੁਲਾਕਾਤ ਕਰ ਕੇ ਕਿਹਾ ਸੀ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਐੱਨ.ਡੀ.ਏ. ਨੇ ਬਿਹਾਰ ਦੇ ਰਾਜਪਾਲ ਨੂੰ ਆਪਣਾ ਉਮੀਦਵਾਰ ਚੁਣਿਆ ਹੈ। ਉਨ੍ਹਾਂ ਨੇ ਕਿਹਾ ਕਿ ਰਾਜਪਾਲ ਨੇ ਹਮੇਸ਼ਾ ਸੰਵਿਧਾਨ ਦੇ ਰੂਪ ‘ਚ ਕੰਮ ਕੀਤਾ ਅਤੇ ਆਪਣੇ ਅਹੁਦੇ ਦੇ ਮਾਣ ਦਾ ਹਮੇਸ਼ਾ ਖਿਆਲ ਰੱਖਿਆ। ਨਾਲ ਹੀ ਰਾਜ ਸਰਕਾਰ ਨਾਲ ਜਿਸ ਤਰ੍ਹਾਂ ਦਾ ਸੰਬੰਧ ਹੋਣਾ ਚਾਹੀਦਾ, ਉਸ ਤਰ੍ਹਾਂ ਦਾ ਸੰਬੰਧ ਉਨ੍ਹਾਂ ਨੇ ਨਿਭਾਇਆ। ਇਸ ਗੱਲ ਨੂੰ ਅਸੀਂ ਸਾਰੇ ਹਮੇਸ਼ਾ ਯਾਦ ਰੱਖਣਗੇ।