ਬੈਂਗਲੁਰੂ— ਕਰਨਾਟਕ ਦੇ ਮੁੱਖ ਮੰਤਰੀ ਸਿਦਾਰਮੈਯਾ ਨੇ ਕਿਸਾਨਾਂ ਦੇ ਲਈ ਇਕ ਵੱਡਾ ਕਦਮ ਚੁੱਕਦੇ ਹੋਏ ਉਨ੍ਹਾਂ ਦੀ ਕਰਜ਼ਾਮਾਫੀ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਬੁੱਧਵਾਰ ਨੂੰ ਕਿਸਾਨਾਂ ਦੇ 50 ਹਜ਼ਾਰ ਰੁਪਏ ਤੱਕ ਦੇ ਸ਼ਾਰਟ ਟਰਮ ਲੋਨ ਨੂੰ ਮਾਫ ਕਰਨ ਦੀ ਘੋਸ਼ਣਾ ਕੀਤੀ ਹੈ। ਭਾਜਪਾ ਸੂਬੇ ਵੱਲੋਂ ਕਿਸਾਨਾਂ ਦੀ ਕਰਜ਼ਾ ਮਾਫੀ ਦੇ ਬਾਅਦ ਮੁੱਖ ਮੰਤਰੀ ਸਿਦਾਰਮੈਯਾ ‘ਤੇ ਵੀ ਲੋਨ ਮਾਫੀ ਦਾ ਦਬਾਅ ਵਧ ਰਿਹਾ ਸੀ। ਹਾਲਾਂਕਿ ਕਰਨਾਟਕ ਦੀ ਕਰਜ਼ ਮਾਫੀ ਦਾ ਲਾਭ ਕੋਓਪਰੇਟਿਵ ਬੈਂਕ ਤੋਂ 50 ਹਜ਼ਾਰ ਤੱਕ ਦੇ ਲੋਨ ਵਾਲੇ ਕਿਸਾਨਾਂ ਨੂੰ ਹੀ ਮਿਲੇਗਾ।
ਰਾਹੁਲ ਗਾਂਧੀ ਨੇ ਕੁਝ ਦਿਨ ਪਹਿਲਾਂ ਦੀ ਬੈਠਕ ‘ਚ ਸਿਦਾਰਮੈਯਾ ਦੇ ਗਵਰਨੈਸ ਦੀ ਤਾਰੀਫ ਕਰਦੇ ਹੋਏ ਕਿਹਾ ਸੀ ਕਿ ਭਾਜਪਾ ਨੇ ਕਿਸਾਨਾਂ ਦੀ ਤੁਲਨਾ ਕੀਤੀ ਹੈ। ਹੁਣ ਕਰਨਾਟਕ ਸਰਕਾਰ ਦੇ ਲਈ ਇਹ ਜ਼ਰੂਰੀ ਹੈ ਕਿ ਉਹ ਕਿਸਾਨਾਂ ਦੀ ਮਦਦ ਕਰਨ। ਮੈਨੂੰ ਭਰੋਸਾ ਹੈ ਕਿ ਇੱਥੇ ਮੁੱਖ ਮੰਤਰੀ ਕਿਸਾਨਾਂ ਦੀ ਸਮੱਸਿਆਵਾਂ ਨੂੰ ਸੁਣ ਕੇ ਉਨ੍ਹਾਂ ਦੀ ਮਦਦ ਕਰਦੇ ਹਨ। ਸਿਦਾਰਮੈਯਾ ਨੇ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਉਨ੍ਹਾਂ ਦੇ ਕਰਜ਼ਾ ਨੂੰ ਮੁਆਫ ਕਰਨ ਦੀ ਮੰਗ ਕੀਤੀ ਸੀ, ਜੋ ਕਰਨਾਟਕ ਦੇ ਕਿਸਾਨਾਂ ਨੇ ਰਾਸ਼ਟਰੀਕਰਨ ਬੈਂਕਾਂ ਤੋਂ ਲਿਆ ਹੈ। ਇਹ ਸੂਬੇ ਦੇ ਕਿਸਾਨਾਂ ਦੇ ਕੁੱਲ 50,000 ਕਰੋੜ ਦੇ ਕਰਜ਼ ਦਾ 80 ਫੀਸਦੀ ਹੈ। ਉਨ੍ਹਾਂ ਨੇ ਕਿਹਾ ਸੀ ਕਿ ਉਹ ਕਿਸਾਨਾਂ ਵੱਲੋਂ ਕੋਓਪਰੇਟਿਵ ਬੈਂਕਾਂ ਤੋਂ ਲਏ ਲੋਨ ਨੂੰ ਮਾਫ ਕਰਨ ਲਈ ਤਿਆਰ ਹਨ।