ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਰਕਾਰ ਸਕੂਲਾਂ ‘ਚ ਯੋਗ ਨੂੰ ਲੈ ਕੇ ਆਉਣ ਬਾਰੇ ਵਿਚਾਰ ਕਰੇਗੀ। ਕੇਜਰੀਵਾਲ ਕੌਮਾਂਤਰੀ ਯੋਗ ਦਿਵਸ ਮੌਕੇ ਕਨਾਟ ਪਲੇਸ ‘ਚ ਆਯੋਜਿਤ ਇਕ ਸਮਾਰੋਹ ਤੋਂ ਵੱਖ ਬੋਲ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸਕੂਲਾਂ ‘ਚ ਯੋਗ ਲਿਆਉਣਾ ਇਕ ਚੰਗਾ ਵਿਚਾਰ ਹੈ। ਮੈਂ ਇਸ ਵਾਰ ਮਨੀਸ਼ ਸਿਸੌਦੀਆ ਨਾਲ ਗੱਲ ਕਰਾਂਗਾ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਹਾਲ ਹੀ ‘ਚ ਕਿਹਾ ਸੀ ਕਿ ਯੋਗ ਨੂੰ ਸਿਆਸੀ ਬਹਿਸ ਦਾ ਮੁੱਦਾ ਜਾਂ ਵੋਟ ਹਾਸਲ ਕਰਨ ਦਾ ਤਰੀਕਾ ਨਹੀਂ ਬਣਾਇਆ ਜਾਣਾ ਚਾਹੀਦਾ। ਜਦੋਂ ਕੇਜਰੀਵਾਲ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਯੋਗ ਇਕ ਚੰਗੀ ਚੀਜ਼ ਹੈ। ਹਰ ਕਿਸੇ ਨੂੰ ਇਸ ਦਾ ਅਭਿਆਸ ਕਰਨਾ ਚਾਹੀਦਾ।
ਬੁੱਧਵਾਰ ਦੀ ਸਵੇਰ ਕਨਾਟ ਪਲੇਸ ‘ਚ ਆਯੋਜਿਤ ਯੋਗ ਸਮਾਰੋਹ ‘ਚ ਰਾਸ਼ਟਰਪਤੀ ਅਹੁਦੇ ਲਈ ਰਾਜਗ ਦੇ ਉਮੀਦਵਾਰ ਰਾਮਨਾਥ ਕੋਵਿੰਦ ਅਤੇ ਕੇਂਦਰੀ ਮੰਤਰੀ ਐੱਮ ਵੈਂਕਈਆ ਨਾਇਡੂ ਸਮੇਤ ਕਈ ਅਹੁਦਾ ਅਧਿਕਾਰੀਆਂ ਨਾਲ ਲਗਭਗ 10 ਹਜ਼ਾਰ ਲੋਕਾਂ ਨੇ ਹਿੱਸਾ ਲਿਆ। ਜ਼ਿਕਰਯੋਗ ਹੈ ਕਿ ਪੂਰੀ ਦੁਨੀਆ ‘ਚ ਕੌਮਾਂਤਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਖਨਊ ‘ਚ ਯੋਗ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗ ਦੁਨੀਆ ਨੂੰ ਜੋੜਨ ਦਾ ਕੰਮ ਕਰ ਰਿਹਾ ਹੈ। ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਓ।