ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ ਅੱਜ ਸੰਸਦੀ ਕਾਰਜ ਮੰਤਰੀ ਬ੍ਰਹਮ ਮਹਿੰਦਰਾ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ, ਅਕਾਲੀ ਵਿਧਾਇਕਾਂ ਅਤੇ ਪਵਨ ਕੁਮਾਰ ਟੀਨੂੰ ਦੇ ਖਿਲਾਫ 21 ਨੂੰ ਪ੍ਰਸ਼ਨ ਕਾਲ ਦੇ ਦੌਰਾਨ ਵਿਘਨ ਪਾਉਣ ਲਈ ਨਿੰਦਾ ਪ੍ਰਸਤਾਵ ਪਾਸ ਕੀਤਾ| ਸਦਨ ਵਿਚ ਕਿਹਾ ਗਿਆ ਕਿ ਟੀਨੂੰ ਨੇ ਕਿਹਾ ਸੀ (ਸਿੱਧੂ ਨੂੰ) ਮੈਂ ਤੁਹਾਨੂੰ ਜੁੱਤੀ ਮਾਰੂ, ਤੁਸੀਂ ਹੇਰਾਫੇਰੀ ਨਾਲ ਜਿੱਤ ਕੇ ਆਏ ਹੋ, ਤੁਸੀਂ ਇਹੋ ਜਿਹੇ ਮੰਤਰੀ ਨੂੰ ਬੋਲਣ ਦਾ ਮੌਕਾ ਦਿੰਦੇ ਹੋ|
ਸੰਸਦੀ ਕਾਰਜ ਮੰਤਰੀ ਨੇ ਕਿਹਾ ਕਿ ਇਨ੍ਹਾਂ ਵਿਧਾਇਕਾਂ ਨੇ ਸਪੀਕਰ ਅਤੇ ਮੰਤਰੀ ਦੇ ਵਿਰੁੱਧ ਉਨ੍ਹਾਂ ਸ਼ਬਦਾਂ ਦੀ ਵਰਤੋਂ ਕੀਤੀ ਜਿਸ ਨਾਲ ਸਦਨ ਦੀ ਮਰਿਆਦਾ ਭੰਗ ਹੁੰਦੀ ਹੈ| ਉਨ੍ਹਾਂ ਨੇ ਸਪੀਕਰ ਨੂੰ ਇਸ ਸਬੰਧੀ ਵਿਚ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ|