ਨਵੀਂ ਦਿੱਲੀ— ਦਿੱਲੀ ਨੂੰ ਝੁੱਗੀ ਮੁਕਤ ਕਰਨ ਦੀ ਯੋਜਨਾ ਨੂੰ ਪੂਰਾ ਕਰਨ ਦੇ ਨਾਂ ‘ਤੇ ਝੁੱਗੀ ਬਸਤੀਆਂ ਨੂੰ ਕਦੇ ਵੀ ਸਿਵਿਕ ਏਜੰਸੀਆਂ ਵੱਲੋਂ ਢਾਹ ਦੇਣ ਦੀ ਕਾਰਵਾਈ ਹੁਣ ਨਹੀਂ ਹੋ ਸਕੇਗੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ‘ਚ ‘ਚ ਹੋਈ ਮੰਤਰੀ ਮੰਡਲ ਦੀ ਬੈਠਕ ‘ਚ ਇਹ ਫੈਸਲਾ ਕੀਤਾ ਗਿਆ। ਕੇਜਰੀਵਾਲ ਨੇ ਵੀਰਵਾਰ ਨੂੰ ਦੱਸਿਆ ਕਿ ਮੰਤਰੀ ਮੰਡਲ ਨੇ ਇਕ ਜਨਵਰੀ 2015 ਤੋਂ ਪਹਿਲਾਂ ਬਣੀ ਕਿਸੇ ਵੀ ਝੁੱਗੀ ਬਸਤੀ ਨੂੰ ਤੋੜਨ ਤੋਂ ਸਿਵਿਕ ਏਜੰਸੀਆਂ ਨੂੰ ਰੋਕਣ ਦਾ ਪ੍ਰਸਤਾਵ ਪਾਸ ਕੀਤਾ ਹੈ। ਉਨ੍ਹਾਂ ਨੇ ਇੱਥੇ ਲਾਜਪਤ ਨਗਰ ਦੇ ਜਲਵਿਹਾਰ ਸਥਿਤ ਮਦਰਾਸੀ ਝੁੱਗੀ ਬਸਤੀ ‘ਚ ਨਵੇਂ ਬਣੇ ਜਨਤਕ ਟਾਇਲਟਾਂ ਦਾ ਉਦਘਾਟਨ ਕਰਦੇ ਹੋਏ ਇਹ ਜਾਣਕਾਰੀ ਦਿੱਤੀ।
ਮੁੱਖ ਮੰਤਰੀ ਨੇ ਕਿਹਾ ਕਿ ਬੈਠਕ ‘ਚ ਦਿੱਲੀ ਨੂੰ ਸਾਲ 2022 ਤੱਕ ਝੁੱਗੀ ਮੁਕਤ ਕਰਨ ਦੀ ਯੋਜਨਾ ਨਾਲ ਜੁੜੇ 2 ਅਹਿਮ ਫੈਸਲਾ ਕੀਤੇ ਗਏ। 2 ਸਾਲ ਪਹਿਲਾਂ ਬਣੀ ਕਿਸੇ ਵੀ ਝੁੱਗੀ ਨੂੰ ਤੋੜਨ ਤੋਂ ਸਿਵਿਕ ਏਜੰਸੀਆਂ ਨੂੰ ਰੋਕਣ ਤੋਂ ਇਲਾਵਾ ਦੂਜਾ ਫੈਸਲਾ ‘ਜਿੱਥੇ ਝੁੱਗੀ ਉੱਥੇ ਘਰ’ ਯੋਜਨਾ ਨੂੰ ਅਗਲੇ ਮਹੀਨੇ ਸ਼ੁਰੂ ਕਰਨ ਨੂੰ ਮਨਜ਼ੂਰੀ ਦੇਣਾ ਸੀ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਤੋਂ ਮਨਜ਼ੂਰ ਇਸ ਯੋਜਨਾ ਦੇ ਅਧੀਨ ਝੁੱਗੀ ਵਾਸੀਆਂ ਨੂੰ ਪੱਕੇ ਘਰ ਬਣਾ ਕੇ ਦੇਣ ਸੰਬੰਧੀ ਪਹਿਲੀ ਯੋਜਨਾ ਦੀ ਨੀਂਹ ਪੱਥਰ ਅਗਲੇ ਮਹੀਨੇ ਸੰਗਮ ਵਿਹਾਰ ‘ਚ ਰੱਖੇਗੀ। ਇਸ ਦੇ ਅਧੀਨ ਸੰਗਮ ਵਿਹਾਰ ‘ਚ 2 ਸਾਲਾਂ ‘ਚ 582 ਪੱਕੇ ਮਕਾਨ ਬਣਾ ਕੇ ਵਿਹਾਰ ਦੇ ਝੁੱਗੀ ਵਾਸੀਆਂ ਨੂੰ ਵੰਡ ਦਿੱਤੇ ਜਾਣਗੇ। ਇਸ ਤੋਂ ਬਾਅਦ ਜਿਸ ਤਰ੍ਹਾਂ ਨਾਲ ਝੁੱਗੀ ਬਸਤੀ ਦਾ ਮੁੜ ਵਸੇਬਾ ਹੋਵੇਗਾ, ਉਸ ਜਗ੍ਹਾ ਬਹੁ ਮੰਜ਼ਲਾਂ ਪੱਕੇ ਮਕਾਨ ਬਣਾਏ ਜਾਣਗੇ। ਇਸ ਦਰਮਿਆਨ ਹੋਰ ਇਲਾਕਿਆਂ ‘ਚ ਝੁੱਗੀ ਬਸਤੀਆਂ ਦੇ ਨੇੜੇ-ਤੇੜੇ ਹੀ ਉੱਚਿਤ ਸਥਾਨ ਚਿੰਨ੍ਹਿਤ ਕਰ ਕੇ ਪੱਕੇ ਮਕਾਨ ਬਣਾਏ ਜਾਣਗੇ।
ਇਸ ਤੋਂ ਪਹਿਲਾਂ ਕੇਜਰੀਵਾਲ ਨੇ ਜਲਵਿਹਾਰ ‘ਚ 250 ਜਨਤਕ ਟਾਇਲਟਾਂ ਦਾ ਉਦਘਾਟਨ ਕਰਦੇ ਹੋਏ ਦੱਸਿਆ ਕਿ ਅੱਜ ਵੱਖ-ਵੱਖ ਇਲਾਕਿਆਂ ‘ਚ ਝੁੱਗੀ ਬਸਤੀਆਂ ਦੇ ਨੇੜੇ-ਤੇੜੇ 810 ਜਨਤਕ ਟਾਇਲਟ ਸ਼ੁਰੂ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਦਿੱਲੀ ਨੂੰ ਅਗਲੇ ਸਾਲ 31 ਮਾਰਚ ਤੱਕ ਖੁੱਲ੍ਹੇ ‘ਚ ਟਾਇਲਟ ਦੀ ਸਮੱਸਿਆ ਤੋਂ ਮੁਕਤ ਕਰਨ ਲਈ 2 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਜਨਤਕ ਟਾਇਲਟ ਨਿਰਮਾਣ ਯੋਜਨਾ ਦੇ ਅਧੀਨ ਹੁਣ ਤੱਕ 10503 ਟਾਇਲਟ ਬਣਾ ਕੇ ਜਨਤਾ ਨੂੰ ਉਪਯੋਗ ਲਈ ਸੌਂਪ ਦਿੱਤੇ ਗਏ ਹਨ। ਕੇਜਰੀਵਾਲ ਨੇ ਦੇਸ਼ ‘ਚ ਕਿਸੇ ਰਾਜ ‘ਚ 2 ਸਾਲਾਂ ਦੇ ਅੰਦਰ ਇੰਨੀ ਵਧ ਗਿਣਤੀ ‘ਚ ਟਾਇਲਟਾਂ ਦੇ ਨਿਰਮਾਣ ਨੂੰ ਕੀਰਤੀਮਾਨ ਦੱਸਿਆ।