ਸਾਹਿਬ ਮੈਂ ਕਦੀ ਪਾਕਿਸਤਾਨ ਤਾਂ ਕੀ, ਰਾਜਸਥਾਨ ਦੇ ਕਿਸੇ ਦੂਜੇ ਜ਼ਿਲ੍ਹੇ ਵਿੱਚ ਵੀ ਨਹੀਂ ਗਿਆ। ਜਿਵੇਂ ਕਿਵੇਂ ਕਰਕੇ ਮੈਂ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹਾਂ। ਹੱਥ ਬੰਨ੍ਹੀ ਸੁਲੇਮਾਨ ਬਾਡਮੇਰ ਦੇ ਤਤਕਾਲੀ ਐਸ. ਡੀ. ਐਮ. ਦੀ ਅਦਾਲਤ ਵਿੱਚ ਕਹਿ ਰਿਹਾ ਸੀ। ਇਹ ਸੰਨ 1975 ਦੀ ਸ਼ੁਰੂਆਤੀ ਦਿਨਾਂ ਦੀ ਗੱਲ ਹੈ।
ਸੁਲੇਮਾਨ ਤੁਹਾਡੇ ਇਲਾਕੇ ਦੇ ਪਟਵਾਰੀ ਨੇ ਰਿਪੋਰਟ ਦਿੰਤੀ ਹੈ ਕਿ ਤੂੰ ਕੁਝ ਦਿਨ ਪਹਿਲਾਂ ਨਜਾਇਜ਼ ਤੌਰ ਤੇ ਪਾਕਿਸਤਾਨ ਭੱਜ ਗਿਆ ਸੀ। ਇਸ ਕਰਕੇ ਤੁਹਾਡੀ ਜੱਦੀ ਖੇਤੀਯੋਗ ਭੂਮੀ ਨੂੰ ਰਾਜਸਥਾਨ ਟੇਨੈਂਸ ਐਕਟ ਦੇ ਤਹਿਤ ਜਬਰਤ ਕੀਤੇ ਜਾਣ ਦੀ ਕਾਰਵਾਈ ਵਿਚਾਰ ਅਧੀਨ ਹੈ। ਉਪ ਖੰਡ ਅਧਿਕਾਰੀ ਨੇ ਕਿਹਾ।
ਸੁਲੇਮਾਨ ਫ਼ਿਰ ਗਿੜਗਿੜਾਇਆ, ਸਾਹਿਬ ਪਾਕਿਸਤਾਨ ਤਾਂ ਦੂਰ ਮੈਂ ਕਿਤੇ ਨਹੀਂ ਗਿਆ। ਹਾਂ ਉਹਨਾਂ ਦਿਨਾਂ ਵਿੱਚ ਰੋਜ਼ੀ ਰੋਟੀ ਦੇ ਲਈ ਪਰਿਵਾਰ ਨਾਲ ਕਈ ਥਾਵਾਂ ਤੇ ਗਿਆ ਸੀ। ਪਟਵਾਰੀ ਜੀ ਨੇ ਮੇਰੇ ਬਾਰੇ ਗਲਤ ਰਿਪੋਰਟ ਦਿੰਤੀ ਹੈ। ਗਰੀਬ ਹੋਣ ਕਾਰਨ ਮੈਂ ਉਸਦੀ ਸੇਵਾ ਨਹੀਂ ਕਰ ਸਕਿਆ। ਇਸ ਕਰਕੇ ਉਸਨੇ ਅਜਿਹਾ ਝੂਠ ਲਿਖਿਆ ਹੈ।
ਐਸ. ਡੀ. ਐਮ. ਸੁਲੇਮਾਨ ਦੀ ਫ਼ਾਈਲ ਫ਼ਿਰ ਤੋਂ ਦੇਖਣ ਲੱਗਿਆ। ਤਹਿਸੀਲਦਾਰ ਦੇ ਫ਼ੈਸਲੇ ਦੇ ਖਿਲਾਫ਼ ਸੁਲੇਮਾਨ ਨੇ ਐਸ. ਡੀ. ਐਮ. ਦੀ ਅਦਾਲਤ ਵਿੱਚ ਅਪੀਲ ਕੀਤੀ ਸੀ। ਆਖਿਰਕਾਰ ਐਸ. ਡੀ. ਐਮ. ਨੇ ਸੁਲੇਮਾਨ ਦੀ ਗੈਰ ਹਾਜ਼ਰੀ ਵਿੱਚ ਉਸ ਦੀ 14 ਵਿੱਘੇ ਜ਼ਮੀਨ ਨੂੰ ਜਬਤ ਕਰਕੇ ਸਰਕਾਰੀ ਐਲਾਨ ਕਰ ਦਿੱਤਾ।
ਸੁਲੇਮਾਨ ਨੂੱ ਜਦੋਂ ਇਹ ਜਾਣਕਾਰੀ ਮਿਲੀ ਤਾਂ ਉਸ ਨੂੰ ਬੜਾ ਧੱਕਾ ਲੱਗਿਆ। ਉਸ ਨੇ ਆਪਣੀ ਵਿੱਥਿਆ ਆਪਣੇ ਪੜੌਸੀ ਚੌਥਮਲ ਨੂੰ ਦੱਸੀ। ਚੌਥਮਲ ਉਸ ਦੇ ਨਾਲ ਬੇਇਨਾਫ਼ੀ ਕਾਰਨ ਪ੍ਰੇਸ਼ਾਨ ਹੋ ਗਿਆ। ਉਸ ਨੇ ਸੁਲੇਮਾਨ ਨੂੰ ਰਾਜਸਥਾਨ ਹਾਈ ਕੋਰਟ ਜਾਣ ਦੀ ਸਲਾਹ ਦਿੱਤੀ। ਇੰਨਾ ਹੀ ਨਹੀਂ, ਉਹ ਸੁਲੇਮਾਨ ਨਾਲ ਜੋਧਪੁਰ ਸਥਿਤ ਹਾਈਕੋਰਟ ਗਿਆ ਅਤੇ ਐਸ. ਡੀ. ਐਮ. ਦੇ ਆਦੇਸ਼ ਦੇ ਖਿਲਾਫ਼ ਹਾਈਕੋਰਟ ਦੇ ਸਿੰਗਲ ਬੈਂਚ ਵਿੱਚ ਅਪੀਲ ਦਾਇਰ ਕਰ ਦਿੱਤੀ। ਉਥੇ ਕਈ ਸਾਲ ਤੱਕ ਕੇਸ ਚੱਲਿਆ।
ਅੰਤ ਵਿੱਚ ਉਹ ਫ਼ੈਸਲਾ ਵੀ ਸੁਲੇਮਾਨ ਦੇ ਪੱਖ ਵਿੱਚ ਨਹੀਂ ਆਇਆ। ਇਸ ਦੌਰਾਨ ਚੌਥਮਲ ਨੇ ਹਾਈਕੋਰਟ ਦੇ ਹੀ ਡਬਲ ਬੈਂਚ ਵਿੱਚ ਅਪੀਲ ਦਾਖਲ ਕਰਵਾ ਦਿੱਤੀ। ਇੱਥੇ ਫ਼ੈਸਲਾ ਸੁਲੇਮਾਨ ਦੇ ਪੱਖ ਵਿੱਚ ਆਇਆ। ਮਾਲੀਆ ਵਿਭਾਗ ਦੇ ਸਭ ਤੋਂ ਛੋਟੇ ਕਰਮਚਾਰੀ ਪਟਵਾਰੀ ਦੀ ਗਲਤ ਰਿਪੋਰਟ ਕਾਰਨ ਗਰੀਬ ਸੁਲੇਮਾਨ 40 ਸਾਲਾਂ ਤੱਕ ਅਦਾਲਤਾਂ ਦੇ ਧੱਕੇ ਖਾਂਦਾ ਰਿਹਾ। ਇਹ ਤਾਂ ਇਕ ਵੰਨਗੀ ਹੈ ਪਰ ਰਾਜਸਥਾਨ ਦੇ ਹਨੁਮਾਨਗੜ੍ਹ ਦੇ ਪਟਵਾਰੀ ਨੇ ਅਧਿਕਾਰੀਆਂ ਅਤੇ ਹੋਰ ਲੋਕਾਂ ਨਾਲ ਗੰਢ ਤਰੁੱਪ ਕਰਕੇ ਫ਼ਰਾਡ ਦੀ ਜੋ ਖੇਡ ਖੇਡੀ, ਸੁਣ ਕੇ ਹੈਰਾਨ ਰਹਿ ਜਾਓਗੇ।
ਦਿਹਾਤੀ ਇਲਾਕੇ ਵਿੱਚ ਸਾਲਾਂ ਤੋਂ ਪੁਰਾਣੀ ਇਕ ਕਹਾਵਤ ਪ੍ਰਚੱਲਿਤ ਹੈ, ਉਪਰ ਕਰਤਾਰ, ਨੀਚੇ ਪਟਵਾਰ। ਇੱਥੇ ਪਟਵਾਰ ਦਾ ਮਤਲਬ ਪਟਵਾਰੀ ਹੈ। ਇਹ ਮਾਲੀਆ ਵਿਭਾਗ ਦਾ ਪਿਆਦਾ ਹੁੰਦਾ ਹੈ। ਬ੍ਰਿਟਿਸ਼ ਹਕੂਮਤ ਕਾਲ ਵਿੱਚ ਖੇਤੀ ਸਬੰਧੀ ਲੇਖਾ ਜੋਖਾ ਅਤੇ ਟੈਕਸ ਵਸੂਲੀ ਅਮੀਨ ਕਰਦਾ ਸੀ, ਜੋ ਪਟਵਾਰੀ ਵਰਗਾ ਹੀ ਹੁੰਦਾ ਸੀ। ਤਹਿਸੀਲ ਦੇ ਮਾਮਲਿਆਂ ਵਿੱਚ ਪਟਵਾਰੀ ਦੀ ਜਾਂਚ ਮਹੱਤਵਪੂਰਨ ਮੰਨੀ ਜਾਂਦੀ ਹੈ।
ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਵਿੱਚ ਪੀਲੀਬੰਗਾ ਤਹਿਸੀਲ ਦਾ ਪਿੰਡ ਹੈ ਪਡੋਪਲ ਬਾਰਾਨੀ। 10 ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਦੀ ਖੇਤੀ ਭੂਮੀ ਕਿਲਾਬੰਦੀ ਦੀ ਕਮੀ ਵਿੱਚ ਅੱਜ ਵੀ ਖਸਰਿਆਂ ਵਿੱਚ ਵੰਡੀ ਹੈ। ਇਸ ਖੇਤਰ ਵਿੱਚ ਕਦੀ ਘੱਗਰ ਨਦੀ ਦਾ ਵਹਾ ਸੀ, ਇਸ ਕਰਕੇ ਮਿੱਟੀ ਲਾਲ ਬਰਾਨੀ ਹੋਣ ਦੇ ਬਾਵਜੂਦ ਉਪਜਾਊ ਹੈ।
2012 ਦੇ ਕਰੀਬ ਦਾ ਵਾਕਾ ਹੈ। ਇਸ ਖੇਤਰ ਵਿੱਚ ਪਟਵਾਰੀ ਸੰਜੀਵ ਮਲਿਕ ਦੀ ਨਿਯੁਕਤੀ ਹੋਈ। ਕਿਹਾ ਜਾਂਦਾ ਹੈ ਕਿ ਸੰਜੀਵ ਇਕ ਸਿਆਸੀ ਪਾਰਟੀ ਦੇ ਲੀਡਰ ਦਾ ਚਹੇਤਾ ਸੀ। ਸ਼ਾਤਰ ਦਿਮਾਗ ਸੰਜੀਵ ਮਲਿਕ ਦੇ ਉਚੇ ਇਰਾਦੇ ਸਨ। ਆਪਣੇ ਖੇਤਰ ਵਿੱਚ ਸਰਕਾਰੀ ਭੂਮੀ ਖਾਲੀ ਦੇਖ ਕੇ ਉਸ ਦੀਆਂ ਅੱਖਾਂ ਚਮਕੀਆਂ। ਉਹ ਭੂਮੀ ਉਸਨੂੰ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਲੱਗੀ। ਉਸ ਨੇ ਦਿਮਾਗੀ ਘੋੜੇ ਦੌੜਾਏ। ਅਧਿਕਾਰੀਆਂ ਨਾਲ ਸੰਪਰਕ ਬਣਾਉਣ ਲਈ ਉਸ ਨੇ ਘਰੇ ਇਕ ਪਾਰਟੀ ਕੀਤੀ। ਖੂਬ ਖੁਆਇਆ-ਪਿਆਇਆ ਗਿਆ।
ਇਸ ਤੋਂ ਬਾਅਦ ਸੰਜੀਵ ਨੇ ਆਪਣਾ ਇਰਾਦਾ ਜਾਹਿਰ ਕਰ ਦਿੱਤਾ। ਸੰਜੀਵ ਦਾ ਸੁੱਟਿਆ ਪੱਤਾ ਠੀਕ ਆ ਗਿਆ। ਅਗਲੇ ਦਿਨ ਸੰਜੀਵ ਆਪਣੇ ਅਧਿਕਾਰੀ ਦੇ ਆਫ਼ਿਸ ਗਿਆ। ਦੋਵਾਂ ਵਿੱਚ ਅੱਧਾ ਘੰਟਾ ਗੁਫ਼ਤਗੂ ਹੋਈ। ਸੰਜੀਵ ਨੇ ਆਪਣੀ ਸੋਚ ਜ਼ਾਹਿਰ ਕੀਤੀ ਤਾਂ ਸਾਹਿਬ ਨੇ ਇਸ ਤੇ ਚੁੱਪ ਸਹਿਮਤੀ ਦੇ ਦਿੱਤੀ। ਪਟਵਾਰੀ ਸੰਜੀਵ ਦੀ ਯੋਜਨਾ ਵਿੱਚ ਸਾਹਿਬ ਦੀ ਸਿੱਧੀ ਭੂਮਿਕਾ ਨਹੀਂ ਸੀ, ਕੇਵਲ ਚੁੱਪ ਰਹਿੰਦਿਆਂ ਉਸ ਨੇ ਅੱਖਾਂ ਬੰਦ ਕਰ ਲਈਆਂ।
ਇਸ ਤੋਂ ਬਾਅਦ ਪਟਵਾਰੀ ਸੰਜੀਵ ਨੇ ਅਧਿਕਾਰੀਆਂ ਨਾਲ ਗੰਢ ਤਰੁੱਪ ਕਰਕੇ ਫ਼ਰਜੀ ਤਰੀਕੇ ਨਾ ਭੂਮੀ ਵੰਡ ਕਰਨੀ ਆਰੰਭ ਕੀਤੀ, ਜੋ ਕੋਈ ਉਸਦਾ ਵਿਰੋਧ ਕਰਦਾ, ਉਹ ਮੋਟੇ ਗਿਫ਼ਟ ਦੇ ਕੇ ਮੁੰਹ ਬੰਦ ਕਰਵਾ ਦਿੰਦਾ।
ਮਾਲੀਆ ਵਿਭਾਗ ਵਿੱਚ ਕਾਮਯਾਬੀ ਮਿਲਣ ਤੋਂ ਬਾਅਦ ਸੰਜੀਵ ਨੇ ਅਗਲਾ ਕਦਮ ਬੈਂਕਿੰਗ ਪ੍ਰਬੰਧ ਵਿੱਚ ਸਾਖ ਬਣਾਉਣ ਲਈ ਚੁੱਕਿਆ। ਸ਼ਾਤਿਰ ਸੰਜੀਵ ਨੇ ਇਕ ਦੋ ਵਪਾਰੀ ਮਿੱਤਰਾਂ ਦੇ ਸਹਿਯੋਗ ਨਾਲ ਬੈਂਕ ਮੈਨੇਜਰ ਨੂੰ ਵੀ ਟਿਕਾ ਲਿਆ। ਵਰਤਮਾਨ ਵਿੱਚ ਦੇਸ਼ ਦੇ ਸਾਰੇ ਕੌਮੀ ਅਤੇ ਸਹਿਕਾਰੀ ਬੈਂਕ ਕਿਸਾਨਾਂ ਨੂੰ ਕਰਜਾ ਦਿੰਦੇ ਹਨ। ਹਰ ਬੈਂਕ ਦਾ ਖੇਤੀ ਕਰਜੇ ਦਾ ਕੋਟਾ ਨਿਸਚਿਤ ਹੁੰਦਾ ਹੈ। ਇਸਦਾ ਫ਼ਾਇਦਾ ਸੰਜੀਵ ਨੇ ਚੁੱਕਿਆ।
ਸੰਜੀਵ ਦੀ ਗੰਢ ਤਰੁੱਪ ਨਾਲ ਬੈਂਕ ਕਰਮਚਾਰੀਆਂ ਨੂੰ ਦੂਹਰਾ ਲਾਭ ਹੋ ਰਿਹਾ ਸੀ। ਇਕ ਤਾਂ ਉਹਨਾਂ ਦਾ ਕਰਜੇ ਦਾ ਕੋਟਾ ਆਸਾਨੀ ਨਾਲ ਪੂਰਾ ਹੋ ਰਿਹਾ ਸੀ, ਉਪਰੋਂ ਜੇਬ ਵੀ ਗਰਮ ਹੋ ਰਹੀ ਸੀ। ਜਿਸ ਖੇਤੀ ਦੀ ਜ਼ਮੀਨ ਤੇ ਬੈਂਕ ਲੋਨ ਦਿੰਦੀ ਸੀ, ਬੈਂਕ ਕਰਮਚਾਰੀ ਉਸ ਨੂੰ ਬੈਂਕ ਵਿੱਚ ਬੈਠੇ ਹੀ ਪੂਰਾ ਕਰਕੇ ਰਿਪੋਰਟ ਲਗਾ ਦਿੰਦੇ ਸਨ।
ਸੰਜੀਵ ਮਲਿਕ ਨੇ ਸ਼ੁਰੂ  ਵਿੱਚ ਆਪਣ ਖਾਸ ਛੁਟਭਈਆ ਲੀਡਰ ਓਮ ਪ੍ਰਕਾਸ਼ ਅਤੇ ਉਸ ਦੇ ਭਰਾ ਦੇ ਸਹਿਯੋਗ ਨਾਲ ਭਰੋਸੇਯੋਗ ਗਾਹਕਾਂ ਨੂੰ ਕਾਬੂ ਕੀਤਾ। ਬਾਅਦ ਵਿੱਚ ਉਸ ਦੇ ਨੈਟਵਰਕ ਵਿੱਚ ਖੇਤਰੀ ਲੀਡਰ ਵੀ ਜੁੜ ਗਏ। ਸੰਜੀਵ ਨੇ ਓਮ ਪ੍ਰਕਾਸ਼ ਅਤੇ ਉਸ ਦੇ ਭਰਾ ਦੇ ਨਾਂ 56 ਵਿਘੇ ਖੇਤੀ ਭੂਮੀ ਇੰਦਰਾਜ਼ ਕਰਕੇ ਉਹਨਾਂ ਨੂੰ ਖਾਤੇਦਾਰ ਐਲਾਨ ਦਿੱਤਾ। ਇੰਨਾ ਹੀ ਨਹੀਂ, ਦੋਵੇਂ ਭਰਾਵਾਂ ਦੇ ਨਾਂ ਤੇ 10 ਲੱਖ 29 ਹਜ਼ਾਰ ਰੁਪਏ ਅਤੇ ਸਾਢੇ 8 ਲੱਖ ਦਾ ਖੇਤੀ ਕਰਜਾ ਵੀ ਇਕ ਬੈਂਕ ਤੋਂ ਦਿਵਾ ਦਿੱਤਾ।
ਇਕ ਖਸਰਾ ਨੰਬਰ ਵਿੱਚ 2 ਵਿਘੇ ਦਾ ਰਕਬਾ ਸੀ ਪਰ ਪਟਵਾਰੀ ਨੇ ਇਸ ਖਸਰੇ ਵਿੱਚ 40 ਵਿਘੇ ਰਕਬਾ ਦਰਜ ਦਿਖਾ ਕੇ ਦੋਵੇਂ ਭਰਾਵਾਂ ਦੇ ਨਾਂ 20-20 ਵਿਘੇ ਖਾਤੇਦਾਰੀ ਐਲਾਨ ਦਿੱਤੀ।ਰਾਜਸਥਾਨ ਵਿੱਚ ਸੂਬਾ ਸਰਕਾਰ ਮਾਲੀਆ ਵਿਭਾਗ ਦੀ ਸਹਾਇਤਾ ਨਾਲ ਵਕਤ ਵਕਤ ਤੇ ਭੂਮੀ ਰਹਿਤ ਕਿਸਾਨਾਂ ਨੂੰ ਭੂਮੀ ਵੰਡਦੀ ਅਤੇ ਨਿਰਧਾਰਿਤ ਦਰ ਤੇ ਭੂਮੀ ਵੇਚਦੀ ਹੈ। ਭੂਮੀ ਵੰਡ ਲਈ ਐਸ. ਡੀ. ਐਮ. ਦੀ ਪ੍ਰਧਾਨਗੀ ਵਿੱਚ ਗਠਿਤ ਕਮੇਟੀ ਭੂਮੀ ਵੰਡਦੀ ਹੈ। ਖੇਤਰ ਦੇ ਭੂਮੀ ਅਧਿਕਾਰੀ ਹਲਕਾ ਪਟਵਾਰੀ ਅਤੇ ਸਬੰਧਤ ਭੂਮੀ ਅਤੇ ਕਿਸਾਨ ਦੀ ਰਿਪੋਰਟ ਤੋਂ ਸੰਤੁਸ਼ਟ ਹੋਣ ਤੇ ਐਸ. ਡੀ. ਐਮ. ਕਿਸਾਨਾਂ ਨੂੰ ਭੂਮੀ ਵੰਡਦਾ ਹੈ।
ਇਸ ਵੰਡ ਦਾ ਇੰਦਰਾਜ਼ ਪਟਵਾਰੀ ਕੋਲ ਦਰਜ ਹੁੰਦਾ ਹੈ। ਇੰਤਕਾਲ ਹੋਣ ਤੋਂ ਬਾਅਦ ਕਿਸਾਨ ਦਾ ਮਾਲਕਾਨਾ ਹੱਕ ਬਣ ਜਾਂਦਾ ਹੈ। ਪਟਵਾਰ ਪਰਤ ਜਿਸਨੂੰ ਆਮ ਬੋਲਚਾਲ ਵਿੱਚ ਵਹੀ ਕਹਿੰਦੇ ਹਨ, ਉਹ ਪਟਵਾਰੀ ਦੇ ਕੋਲ ਤਹਿਸੀਲ ਦਫ਼ਤਰ ਵਿੱਚ ਹੁੰਦੀ ਹੈ।
ਪਟਵਾਰੀ ਦੇ ਪਰਦੇ ਵਿੱਚ ਸੰਜੀਵ ਮਲਿਕ ਹੁਣ ਭੂਮਾਫ਼ੀਆ ਬਣ ਚੁੰਕਾ ਸੀ। ਔਸਤਨ ਪੱਧਰ ਤੇ ਮਿਲ ਰਹੇ ਸਹਿਯੋਗ ਦੇ ਸਹਾਰੇ ਤੇ ਉਹ ਨਕਲੀ ਭੂਮੀ ਵੰਡੀ ਕਰਕੇ ਬਹੁਤ ਦੌਲਤ ਕਮਾ ਰਿਹਾ ਸੀ। ਸੰਨ 2015 ਦੇ ਅਗਸਤ ਦੀ ਗੱਲ ਹੈ। ਖੇਤਰ ਦਾ ਇਥ ਕਿਸਾਨ ਹੇਤਰਾਮ ਸੰਜੀਵ ਮਲਿਕ ਨੂੰ ਮਿਲਿਆ। ਉਸ ਨੇ ਗਿੜਗਿੜਾਉਂਦੇ ਕਿਹਾ, ਪਟਵਾਰੀ ਜੀ, ਗਰੀਬ ਆਦਮੀ ਹਾਂ, ਮੈਨੂੰ ਵੀ ਇਕ ਮੁਰੱਬਾ ਅਲਾਟ ਕਰਵਾ ਦਿਓ। ਦੇਖੋ ਹੇਤਰਾਮ ਇਕ ਮੁਰੱਲਾ ਦੀ ਕੀਮਤ 7 ਲੱਖ ਹੈ। ਤੂੰ ਗਰੀਬ ਆਦਮੀ ਹੈਂ ਇਸ ਕਰਕੇ 5 ਲੱਖ ਲੱਗਣਗੇ। ਪੈਸੇ ਲਿਆਓ, ਤੇਰਾ ਕੰਮ ਹੋ ਜਾਵੇਗਾ।
ਹੇਤਰਾਮ ਨੇ ਜਿਵੇਂ ਕਿਵੇਂ ਕਰਕੇ ਕਰਜਾ ਚੁੱਕ ਕੇ ਪਟਵਾਰੀ ਨੂੰ 3 ਲੱਖ ਦੇ ਦਿੱਤੇ। ਇਕ ਪੰਦਰਵਾੜੇ ਵਿੱਚ ਹੇਤਰਾਮ ਇਕ ਮੁਰੱਬੇ ਦਾ ਮਾਲਕ ਬਣ ਗਿਆ। ਪਟਵਾਰੀ ਸੰਜੀਵ ਮਲਿਕ ਨੇ ਹੇਤਰਾਮ ਨੂੰ ਉਸੇ ਜਮੀਨ ਤੇ 8 ਲੱਖ ਦਾ ਕਰਜਾ ਵੀ ਦਿਵਾ ਦਿੱਤਾ, ਉਸ ਵਿੱਚੋਂ ਉਸਨੇ ਆਪਣੇ ਹਿੱਸੇ ਦੇ 5 ਲੱਖ ਕੱਟ ਲਏ।ਵਕਤ ਲੰਘਦਾ ਰਿਹਾ ਅਤੇ ਪਟਵਾਰੀ ਦੇ ਗਾਹਕਾਂ ਦੀ ਗਿਣਤੀ ਵਧਦੀ ਰਹੀ। ਸੂਚੀ ਵਿੱਚ ਖੇਤਰ ਦੇ ਲੋਕਾਂ ਤੋਂ ਇਲਾਵਾ ਇਕ ਚੌਥਾਈ ਖੇਤੀ ਖਾਤੇਦਾਰੀ ਅਧਿਕਾਰਾਂ ਤੋਂ ਵਾਂਝੀ ਹੈ। ਅਜਿਹੇ ਕਿਸਾਨਾਂ ਨੂੰ ਬੈਂਕਾਂ ਦੇ ਖੇਤੀ ਲੋਨ ਜਾਂ ਹੋਰ ਯਜਨਾਵਾਂ ਦਾ ਲਾਭ ਨਹੀਂ ਮਿਲ ਰਿਹਾ ਸੀ। ਵਕਤ ਲੰਘਦਾ ਰਿਹਾ ਅਤੇ ਪਟਵਾਰੀ ਦੇ ਗਾਹਕਾਂ ਦੀ ਗਿਣਤੀ ਵਧਦੀ ਗਈ। ਸੂਚੀ ਵਿੱਚ ਖੇਤੀ ਦੇ ਲੋਕਾਂ ਤੋਂ ਇਲਾਵਾ ਇਕ ਚੌਥਾਈ ਖੇਤੀ ਖਾਤੇਦਾਰੀ ਅਧਿਕਾਰਾਂ ਤੋਂ ਵਾਂਝੇ ਹਨ। ਅਜਿਹੇ ਕਿਸਾਨਾਂ ਨੂੰ ਬੈਂਕਾਂ ਦੇ ਖੇਤੀ ਕਰਜੇ ਜਾਂ ਹੋਰ ਯੋਜਨਾਵਾਂ ਦਾ ਲਾਭ ਨਹੀਂ ਮਿਲ ਪਾਉਂਦਾ ਸੀ।ਜਦੋਂ ਉਹਨਾਂ ਲੋਕਾਂ ਨੂੰ ਪਤਾ ਲੱਗਿਆ ਕਿ ਪਟਵਾਰੀ ਸੰਜੀਵ ਲੋੜਵੰਦ ਵਿਅਕਤੀਆਂ ਦੀ ਬਜਾਏ ਹੋਰ ਲੋਕਾਂ ਨੂੰ ਲਾਭ ਪਹੁੰਚਾ ਰਿਹਾ ਹੈ ਤਾਂ ਉਹਨਾਂ ਨੇ ਖਾਤੇਦਾਰੀ ਅਧਿਕਾਰ ਲਈ ਅੰਦੋਲਨ ਆਰੰਭ ਕਰ ਦਿੱਤਾ। ਕਿਸਾਨ ਅੰਦੋਲਨ ਤੇਜ ਹੋਇਆ ਅਤੇ ਪਟਵਾਰੀ ਦੀ ਬਦਲੀ ਅਤੇ ਕਾਰਨਾਮਿਆਂ ਦੀ ਜਾਂਚ ਦੀ ਮੰਗ ਵੀ ਉਠੀ। ਅੰਦੋਲਨ ਤੇਜ ਹੋ ਗਿਆ। ਜਾਂਚ ਟੀਮ ਬਿਠਾ ਦਿੱਤੀ ਗਈ। ਜਾਂਚ ਟੀਮਾਂ ਨੇ ਸੰਨ 2005 ਤੋਂ 2015 ਤੱਕ ਸਾਰੇ ਖਾਤਿਆਂ ਅਤੇ ਜਮਾਬੰਦੀਆਂ ਦੀ ਜਾਂਚ ਕੀਤੀ। ਪਤਾ ਲੱਗਿਆ ਕਿ ਇਹਨਾਂ ਵਿੱਚ ਬਹੁਤ ਹੇਰਾਫ਼ੇਰੀ ਹੋਈ ਹੈ ਅਤੇ ਹੋਰ ਕਿਸਾਨਾਂ ਦੇ ਨਾਂ ਜੋੜ ਦਿੱਤੇ ਹਨ। ਨਕਲੀ ਪੱਧਰ ਤੇ ਖਾਤੇਦਾਰੀ ਅਧਿਕਾਰ ਰਿਓੜੀਆਂ ਵਾਂਗ ਵੰਡੇ ਗਏ।
ਰਿਪੋਰਟ ਵਿੱਚ ਕਿਹਾ ਗਿਆ ਕਿ ਸੰਨ 1998 ਤੋਂ ਲੈ ਕੇ 2001 ਤੱਕ ਦੀ ਪਟਵਾਰ ਪਰਤ/ਸਰਕਾਰ ਪਰਤ ਦਫ਼ਤਰ ਵਿੱਚ ਨਹੀਂ ਮਿਲੀ। ਰਕਬਾ ਉਪਲਬਧ ਨਾ ਹੋਣ ਦੇ ਬਾਵਜੂਦ ਨਕਲੀ ਤਰੀਕੇ ਨਾਲ ਪਟਵਾਰ ਪਰਤ ਵਿੱਚ ਕਾਂਟ ਛਾਂਟ ਅਤੇ ਓਵਰ ਰਾਈਟਿੰਗ ਕਰਕੇ ਕਿਸਾਨਾਂ ਨੂੰ ਭੂਮੀ ਵੰਡੀ ਗਈ।
ਜ਼ਿਲ੍ਹਾ ਪ੍ਰਸ਼ਾਸਨ ਨੇ ਜਾਂਚ ਰਿਪੋਰਟ ਦੇ ਆਧਾਰ ਤੇ ਪੀਲੀਬੰਗਾ ਦੇ 9 ਕਰਮਚਾਰੀਆਂ, 67 ਜ਼ਮੀਨਾਂ ਲੈਣ ਵਾਲਿਆਂ ਖਿਲਾਫ਼ ਮੁਕੱਦਮਾ ਦਰਜ ਕਰਨ ਦੇ ਆਦੇਸ਼ ਦਿੱਤੇ। ਇਸ ਵਿੱਚ 5 ਔਰਤਾਂ ਵੀ ਸ਼ਾਮਲ ਸਨ। ਇਸ ਜਾਂਚ ਰਿਪੋਰਟ ਵਿੱਚ ਪੀਲੀਬੰਗਾ ਦੇ ਤਤਕਾਲੀ ਐਸ. ਡੀ. ਐਮ. ਤੇ ਤਹਿਸੀਲਦਾਰ ਦੀ ਭੂਮਿਕਾ ਤੇ ਟਿੱਪਣੀ ਨਾ ਕੀਤੀ ਗਈ। ਸੰਜੀਵ ਸਮੇਤ 4 ਪਟਵਾਰੀਆਂ ਦੇ ਖਿਲਾਫ਼ ਸਖਤ ਮੁਕੱਦਮੇ ਦਰਜ ਕੀਤੇ ਗਏ।
ਇਕ ਦੋਸ਼ੀ ਔਰਤ ਕਿਸਾਨ ਚੰਦਰਾਵਲੀ ਜਾਟ ਜੋ ਇਕ ਖੇਤਰੀ ਨੇਤਾ ਦੀ ਮਾਂ ਹੈ, ਨੂੰ 8 ਖਸਰਿਆਂ ਵਿੱਚ ਲੱਗਭੱਗ 65 ਵਿੱਘੇ ਰਕਬਾ ਦਿੱਤਾ ਗਿਆ। ਇਸ ਰਕਬੇ ਤੇ ਲੱਖਾਂ ਰੁਪਏ ਦਾ ਖੇਤੀ ਲੋਨ ਵੀ ਲਿਆ ਗਿਆ ਸੀ। ਮੁਕੱਦਮਾ ਦਰਜ ਹੁੰਦੇ ਹੀ ਮਾਲ ਵਿਭਾਗ ਨੇ ਪਟਵਾਰੀ ਸੰਜੀਵ ਮਲਿਕ ਨੂੰ ਸਸਪੈਂਡ ਕਰ ਦਿੱਤਾ ਪਰ ਸਿਆਸੀ ਸਿਫ਼ਾਰਸ਼ਾਂ ਨਾਲ ਉਹ ਰਾਹਤ ਪ੍ਰਾਪਤ ਕਰ ਗਿਆ। ਕਿਸਾਨ ਹਾਈਕੋਰਟ ਪਹੁੰਚ ਗਏ।
ਹਾਈ ਕੋਰਟ ਦੀ ਸੁਣਵਾਈ ਤੋਂ ਬਾਅਦ ਅਕਤੂਬਰ 2016 ਵਿੱਚ ਜਾਂਚ ਅਧਿਕਾਰੀ ਸੀ. ਓ. ਪੀਲੀਬੰਗਾ ਨੂੰ ਤਲਬ ਕੀਤਾ। ਅਦਾਲਤ ਦੇ ਦਖਲ ਤੋਂ ਬਾਅਦ ਜਾਂਚ ਤੇਜ ਹੋਈ। ਇਸ ਤੋਂ ਬਾਅਦ ਪਟਵਾਰੀ ਸੰਜੀਵ ਮਲਿਕ ਅਤੇ ਉਮਾਰਾਮ ਗਿਰਦਾਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ। 10 ਦਸੰਬਰ ਨੂੰ ਇਸੇ ਟੀਮ ਨੇ ਪਟਵਾਰੀ ਦੇ ਸਹਾਇਕ ਸ੍ਰੀਚੰਦ ਮੇਘਵਾਲ ਅਤੇ ਇਕ ਹੋਰ ਕਰਮਚਾਰੀ ਉਮਾਰਾਮ ਨੂੰ ਗ੍ਰਿਫ਼ਤਾਰ ਕੀਤਾ ਅਤੇ ਜੇਲ੍ਹ ਭੇਜ ਦਿੱਤਾ।ਪਟਵਾਰੀ ਸੰਜੀਵ ਮਲਿਕ ਨੇ ਜ਼ਿਲ੍ਹਾ ਹੈਡਕੁਆਰਟਰ ਦੇ ਨਜ਼ਦੀਕ ਇਕ ਸ਼ਾਨਦਾਰ ਡ੍ਰੀਮਲੈਂਡ ਸੁਸਾਇਟੀ ਵਿੱਚ ਆਲੀਸ਼ਾਨ ਬੰਗਲਾ ਬਣਾਇਆ। ਕਿਹਾ ਜਾਂਦਾ ਹੈ ਕਿ ਉਸ ਬੰਗਲੇ ਵਿੱਚ ਲਗਜ਼ਰੀ ਗੱਡੀਆਂ ਆਮ ਆਉਂਦੀਆਂ-ਜਾਂਦੀਆਂ ਰਹਿੰਦੀਆਂ ਸਨ। ਕਰੀਬ ਵੀਹ ਲੱਖ ਦੇ ਬਣੇ ਉਸ ਦੇ ਬਾਥਰੂਮ ਤੱਕ ਵਿੱਚ ਏ. ਸੀ. ਲੱਗੇ ਸਨ।
ਹਜ਼ਾਰਾਂ ਵਿਘੇ ਖੇਤੀ ਭੂਮੀ ਦੇ ਨਕਲੀ ਫ਼ਰਾਡ ਦੇ ਸਿਲਸਿਲੇ ਵਿੱਚ ਕਮਾਏ ਕਰੋੜਾਂ ਰੁਪਇਆਂ ਦੀ ਵੰਡ ਉਪਰ ਤੋਂ ਹੇਠਾਂ ਤੱਕ ਹੋਈ। ਕਈ ਲੀਡਰਾਂ ਤੇ ਵੀ ਦੋਸ਼ ਲੱਗ ਰਹੇ ਹਨ। ਸਾਰੀਆਂ ਆਲਟਮੈਂਟਾਂ ਰੱਦ ਕਰ ਦਿੱਤੀਆਂ ਗਈਆਂ ਹਨ। ਜਾਂਚ ਹਾਲੇ ਬੈਂਕਾਂ ਤੱਕ ਨਹੀਂ ਪਹੁੰਚੀ, ਇਸ ਕਰਕੇ ਅੰਦੋਲਨ ਫ਼ਿਰ ਆਰੰਭ ਹੋ ਗਿਆ ਹੈ।