ਚੰਡੀਗੜ੍ਹ  – ਪੰਜਾਬ ਵਿੱਚ ਰੇਤ ਖਨਨ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਨੇ ਅੱਜ ਵਿਧਾਨ ਸਭਾ  ਦੇ ਬਾਹਰ ਕੈਬਿਨੇਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਖਿਲਾਫ ਨਾਰੇਬਾਜੀ ਕੀਤੀ । ਉਨ੍ਹਾਂ ਨੇ ਕੈਪਟਨ ਸਰਕਾਰ ਨੂੰ ਮਾਫੀਆ ਸਰਕਾਰ ਦੱਸਿਆ ਅਤੇ ਇਲਜ਼ਾਮ ਲਗਾਇਆ ਕਿ ਰਾਣਾ ਨੂੰ ਬਚਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਰ ਕੋਸ਼ਿਸ਼ ਕਰ ਰਹੇ ਹਨ । ਪ੍ਰਦਰਸ਼ਨ ਦੀ ਅਗਵਾਈ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕੀਤੀ। ਉਨ੍ਹਾਂ  ਨੇ ਕਿਹਾ ਪਹਿਲਾਂ ਅਕਾਲੀ ਦਲ ਪੰਜਾਬ ਨੂੰ ਲੁੱਟ ਰਿਹਾ ਸੀ । ਹੁਣ ਕਾਂਗਰਸ ਦੀ ਸਰਕਾਰ ਬਨਣ  ਤੋਂ  ਬਾਅਦ ਇਹ ਪਾਰਟੀ ਵੀ ਇਸ ਨੂੰ ਲੁੱਟ ਰਹੀ ਹੈ । ਇਸ ਦੌਰਾਨ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਉਨ੍ਹਾਂ ਨਾਲ ਸਨ।