ਨਵੀਂ ਦਿੱਲੀ— ਬੇਨਾਮੀ ਸੰਪਤੀ ਮਾਮਲੇ ‘ਚ ਲਾਲੂ ਪਰਿਵਾਰ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਆਮਦਨ ਟੈਕਸ ਵਿਭਾਗ ਨੇ ਲਾਲੂ ਪਰਿਵਾਰ ‘ਤੇ ਵੱਡੀ ਕਾਰਵਾਈ ਕਰਦੇ ਹੋਏ 12 ਤੋਂ ਜ਼ਿਆਦਾ ਸੰਪਤੀ ਕੁਰਕ ਕੀਤੀ। ਇਸ ਸੰਪਤੀਆਂ ਦੀ ਕੁੱਲ ਕੀਮਤ ਕਰੀਬ 175 ਕਰੋੜ ਰੁਪਏ ਹੈ। ਵਿਭਾਗ ਨੇ ਲਾਲੂ ਪਰਿਵਾਰ ਨੂੰ ਸੰਮਨ ਭੇਜ ਕੇ ਇਨ੍ਹਾਂ ਸੰਪਤੀਆਂ ਦੇ ਬਾਰੇ ‘ਚ ਪੂਰੀ ਜਾਣਕਾਰੀ ਮੰਗੀ ਹੈ। ਆਪਣੇ ਪਰਿਵਾਰ ‘ਤੇ ਲਗਾਤਾਰ ਚੱਲ ਰਹੀ ਕਾਰਵਾਈ ਨੂੰ ਲੈ ਕੇ ਲਾਲੂ ਦੀ ਬੇਟੀ ਚੰਦਾ ਯਾਦਵ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਵਿਭਾਗ ਦੀ ਕਾਰਵਾਈ ਨੂੰ ਰਾਜਨੀਤਿਕ ਬਦਲੇ ਦੀ ਕਾਰਵਾਈ ਕਰਾਰ ਦਿੱਤਾ ਹੈ।