ਨਵੀਂ ਦਿੱਲੀ : ਲਾਭ ਦਾ ਅਹੁਦਾ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ 21 ਵਿਧਾਇਕਾਂ ਦੀ ਮੈਂਬਰਤਾ ਉਤੇ ਖਤਰੇ ਦੀ ਤਲਵਾਰ ਲਟਕਦੀ ਨਜਰ ਆ ਰਹੀ ਹੈ| ਹਾਈ ਕੋਰਟ ਨੇ ਇਨ੍ਹਾਂ ਵਿਧਾਇਕਾਂ ਦੀ ਸੰਸਦੀ ਸਕੱਤਰ ਦੇ ਰੂਪ ਵਿਚ ਨਿਯੁਕਤੀ ਨੂੰ ਰੱਦ ਕਰਨ ਦੇ ਹੁਕਮ ਤੋਂ ਬਾਅਦ ਇਸ ਮਾਮਲੇ ਨੂੰ ਖਤਮ ਕਰਨ ਦੀ ਪਟੀਸ਼ਨ ਚੋਣ ਕਮਿਸ਼ਨ ਨੇ ਅੱਜ ਖਾਰਿਜ ਕਰ ਦਿੱਤੀ| ਚੋਣ ਕਮਿਸ਼ਨ ਨੇ ਕਿਹਾ ਹੈ ਕਿ ਹੁਣ ਇਹ ਕੇਸ ਜਾਰੀ ਰਹੇਗਾ|
ਦੱਸਣਯੋਗ ਹੈ ਕਿ ਆਮ ਦੇ 21 ਵਿਧਾਇਕਾਂ ਨੂੰ 13 ਮਾਰਚ 2015 ਨੂੰ ਸੰਸਦੀ ਸਕੱਤਰ ਨਿਯੁਕਤ ਕੀਤਾ ਗਿਆ ਸੀ, ਜਿਸ ਉਤੇ ਪ੍ਰਸ਼ਾਂਤ ਪਟੇਲ ਨੇ ਚੁਣੌਤੀ ਦਿੱਤੀ ਸੀ|