ਸ੍ਰੀਨਗਰ : ਜੰਮੂ ਕਸ਼ਮੀਰ ਵਿਚ ਡੀ.ਐਸ.ਪੀ ਦੀ ਭੀੜ ਵੱਲੋਂ ਕੁੱਟ ਕੁੱਟ ਕੇ ਕੀਤੀ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੇ ਅੱਜ 3 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ| ਹੁਣ ਤੱਕ ਇਸ ਮਾਮਲੇ ਵਿਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ|
ਦੱਸਣਯੋਗ ਹੈ ਕਿ ਕੱਲ੍ਹ ਸ੍ਰੀਨਗਰ ਦੇ ਮੁੱਖ ਇਲਾਕੇ ਵਿਚ ਜਾਮੀਆ ਮਸਜਿਦ ਨੇੜੇ ਭੜਕੀ ਭੀੜ ਨੇ ਉਪ ਪੁਲਿਸ ਕਪਤਾਨ ਮੁਹੰਮਦ ਅਯੂਬ ਪੰਡਿਤ ਦੀ ਪੱਥਰ ਮਾਰ ਮਾਰ ਕੇ ਹੱਤਿਆ ਕਰ ਦਿੱਤੀ ਸੀ|