ਨਵੀਂ ਦਿੱਲੀ— ਦਿੱਲੀ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਨੇ ਪਹਿਲੇ ਕੈਬੀਨੇਟ ਮੰਤਰੀ ਕਪਿਲ ਮਿਸ਼ਰਾ ਨੂੰ ਇਕ ਨੋਟਿਸ ਜਾਰੀ ਕੀਤਾ ਹੈ, ਜਿਸ ‘ਚ ਉਨ੍ਹਾਂ ਨੂੰ ਸਰਕਾਰੀ ਬੰਗਲਾ ਖਾਲੀ ਕਰਨ ਨੂੰ ਕਿਹਾ ਗਿਆ ਹੈ। ਇਕ ਸੀਨੀਅਰ ਅਧਿਕਾਰੀ ਮੁਤਾਬਕ ਮਿਸ਼ਰਾ ਹੁਣ ਕੈਬੀਨੇਟ ਮੰਤਰੀ ਨਹੀਂ ਹਨ ਅਤੇ ਉਹ ਇਸ ਤਰ੍ਹਾਂ ਦੇ ਘਰ ਦੇ ਪਾਤਰ ਨਹੀਂ ਹਨ। ਕਥਿਤ ਰੂਪ ਨਾਲ ਖਰਾਬ ਜਲ ਪ੍ਰਬੰਧਨ ਦੇ ਮੁੱਦੇ ‘ਤੇ ਮਿਸ਼ਰਾ ਨੂੰ 6 ਮਈ ਨੂੰ ਮੰਤਰੀ ਅਹੁੱਦੇ ਤੋਂ ਹਟਾਇਆ ਗਿਆ ਸੀ।
ਅਧਿਕਾਰੀ ਨੇ ਦੱਸਿਆ ਕਿ ਨਿਯਮ ਮੁਤਾਬਕ ਮੰਤਰੀ ਅਹੁੱਦੇ ਤੋਂ ਹਟਾਏ ਜਾਣ ਦੇ ਬਾਅਦ ਉਹ 15 ਦਿਨ ਤੱਕ ਸਰਕਾਰੀ ਬੰਗਲਾ ਰੱਖ ਸਕਦੇ ਸਨ। ਇਸ ਲਈ ਹੁਣ ਉਹ ਸਰਕਾਰੀ ਬੰਗਲੇ ਦੇ ਪਾਤਰ ਨਹੀਂ ਹਨ। ਇਸ ਲਈ ਵਿਭਾਗ ਨੇ ਉਨ੍ਹਾਂ ਨੂੰ ਵੰਡੇ ਹੋਏ ਘਰ ਜਲਦੀ ਖਾਲੀ ਕਰਨ ਲਈ ਕਿਹਾ ਹੈ। ਸੂਤਰਾਂ ਮੁਤਾਬਕ ਲੋਕ ਨਿਰਮਾਣ ਮੰਤਰੀ ਸਤਯੇਂਦਰ ਜੈਨ ਨੇ ਇਕ ਹਫਤੇ ਪਹਿਲੇ ਵਿਭਾਗ ਨੂੰ ਇਕ ਨੋਟ ਜਾਰੀ ਕੀਤਾ ਸੀ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਬੰਗਲਾ ਖਾਲੀ ਕਰਨ ਨੂੰ ਕਿਹਾ ਸੀ।