ਮੁੰਬਈ— ਮੁੰਬਈ ‘ਚ ਸ਼ਨੀਵਾਰ ਰਾਤ ਤੋਂ ਲਗਾਤਾਰ ਬਾਰਸ਼ ਜਾਰੀ ਹੈ। ਹੁਣ ਉਹ ਹਲਕੀ ਹੋ ਗਈ ਹੈ ਪਰ ਇਸ ਬਾਰਸ਼ ਨੇ ਇਕ ਹੀ ਦਿਨ ‘ਚ ਜਨ ਜੀਵਨ ਬਿਖੇਰ ਦਿੱਤਾ ਹੈ। ਠਾਣੇ ‘ਚ ਭਾਰੀ ਬਾਰਸ਼ ਨਾਲ ਸੜਕਾਂ ਪਾਣੀ ਨਾਲ ਭਰ ਗਈਆਂ ਹਨ। ਲੋਕਲ ਟਰੇਨ ਦੀ ਰਫਤਾਰ ‘ਤੇ ਵੀ ਇਸ ਦਾ ਬਹੁਤ ਅਸਰ ਪਿਆ ਹੈ। ਬੀ.ਐਸ.ਸੀ ਨੇ ਹਾਈ ਟਾਇਟ ਦੀ ਚੇਤਵਾਨੀ ਦਿੱਤੀ ਹੈ। ਇਸ ਦੌਰਾਨ 5 ਮੀਟਰ ਉਚੀ ਲਹਿਰਾਂ ਉਠਣ ਦੀ ਸੰਭਾਵਨਾ ਹੈ। ਮਰੀਨ ਡਰਾਈਵ ‘ਤੇ ਲੋਕ ਹਾਈ ਟਾਇਟ ਦੇਖਣ ਨੂੰ ਜੁੱਟੇ ਹਨ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਮੁੰਦਰ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ।
ਮੌਸਮ ਵਿਭਾਗ ਮੁਤਾਬਕ ਅਗਲੇ 48 ਘੰਟਿਆਂ ‘ਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਗੁਜਰਾਤ ਦੇ ਵਲਸਾਡ ਜ਼ਿਲੇ ਦੇ ਉਮਰਗਾਂਵ ਦੇ ਭਿਲਾਡ ‘ਚ ਭਾਰੀ ਬਾਰਸ਼ ਦੇ ਚੱਲਦੇ ਕਈ ਘਰਾਂ ‘ਚ ਪਾਣੀ ਦਾਖ਼ਲ ਹੋ ਗਿਆ, ਜਿਸ ਦੇ ਬਾਅਦ ਸਥਾਨਕ ਪ੍ਰਸ਼ਾਸਨ ਲੋਕਾਂ ਨੂੰ ਬਚਾਅ ਮੁਹਿੰਮ ਰਾਹੀਂ ਬਾਹਰ ਕੱਢਿਆ ਗਿਆ। 9 ਲੋਕਾਂ ਨੂੰ ਫਾਇਰ ਬਿਗ੍ਰੇਡ ਦੀ ਟੀਮ ਜ਼ਰੀਏ ਬਚਾਇਆ ਗਿਆ ਹੈ। ਉਥੇ 5 ਟੀਮਾਂ ਨੂੰ ਬਚਾਅ ਮੁਹਿੰਮ ਲਈ ਤਾਇਨਾਤ ਕੀਤਾ ਗਿਆ ਹੈ।