ਤਰਨਤਾਰਨ – ਕੈਪ. ਅਮਰਿੰਦਰ ਸਿੰਘ ਦੀ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰੇਗੀ ਅਤੇ ਪੰਜਾਬ ਦੇ ਲੋਕਾਂ ਨੂੰ ਪਿਛਲੀ ਅਕਾਲੀ-ਭਾਜਪਾ ਸਰਕਾਰ ਨਾਲੋਂ ਬਿਹਤਰ ਸਹੂਲਤਾਂ ਦੇਣ ਲਈ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਪੂਰੀ ਤਰ੍ਹਾਂ ਯਤਨਸ਼ੀਲ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਜੌਹਲ ਰਾਜੂ ਸਿੰਘ ਵਿਖੇ ਸੁਖਚੈਨ ਸਿੰਘ ਪ੍ਰਧਾਨ ਜੌਹਲ ਦੇ ਗ੍ਰਹਿ ਵਿਖੇ ਪੁੱਜੇ ਹਲਕਾ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਨੇ ਕੀਤਾ।
ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਇੱਥੇ ਇਕ ਧਾਰਮਿਕ ਸਮਾਗਮ, ਜੋ ਉਨ੍ਹਾਂ ਦੇ ਜਿੱਤਣ ਦੀ ਖੁਸ਼ੀ ‘ਚ ਕਾਂਗਰਸੀ ਆਗੂ ਸੁਖਚੈਨ ਸਿੰਘ ਵੱਲੋਂ ਕਰਵਾਇਆ ਗਿਆ ਸੀ, ਆਪਣੇ ਸਾਥੀਆਂ ਨਾਲ ਵਿਸ਼ੇਸ਼ ਤੌਰ ‘ਤੇ ਪੁੱਜੇ। ਇਸ ਸਬੰਧੀ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਗੁ. ਮਹਾਪੁਰਖ ਬਾਬਾ ਦਰਵੇਸ਼ ਜੀ ਵਿਖੇ ਪਾਏ ਗਏ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੁਖਚੈਨ ਸਿੰਘ ਵੱਲੋਂ ਹਲਕਾ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸੰਦੀਪ ਕੁਮਾਰ ਸੋਨੂੰ ਦੋਂਦੇ, ਰਾਣਾ ਡਿਆਲ, ਸੰਨੀ ਤੇ ਜੌਹਲ ਨਿਵਾਸੀ ਹਰਜੀਤ ਸਿੰਘ ਠੇਕੇਦਾਰ, ਰਵਿੰਦਰ ਸਿੰਘ ਰਿੰਕੂ, ਰਾਜਬੀਰ ਸਿੰਘ ਰਾਜੂ, ਜਗਜੀਤ ਸਿੰਘ ਲੱਡੂ, ਜਤਿੰਦਰ ਸਿੰਘ, ਦਯਾ ਸਿੰਘ, ਮਿੰਟੂ, ਕਰਮ ਸਿੰਘ, ਰਘਬੀਰ ਸਿੰਘ ਸ਼ਾਹ, ਸੁਖਵਿੰਦਰ ਸਿੰਘ, ਅਮਰਬੀਰ ਸਿੰਘ, ਜਗਤਾਰ ਸਿੰਘ ਤੇ ਕੁਲਬੀਰ ਸਿੰਘ ਆਦਿ ਹਾਜ਼ਰ ਸਨ।