ਚੰਡੀਗਡ਼੍ਹ – ਚੰਡੀਗਡ਼੍ਹ ਨੰਬਰਦਾਰ ਯੂਨੀਅਨ ਦੀ ਵਿਸ਼ੇਸ਼ ਬੈਠਕ ਅੱਜ ਜਥੇਬੰਦੀ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇਡ਼ੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕੇਂਦਰੀ ਸ਼ਾਸ਼ਤ ਪ੍ਰਦੇਸ਼ਦੇ ਨੰਬਰਦਾਰਾਂ ਦਾ ਮਾਣ ਭੱਤਾ ਪੰਜਾਬ ਦੀ ਤਰਜ਼ ‘ਤੇ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ ਪੰਦਰਾਂ ਸੌ ਰੁਪਏ ਕੀਤਾ ਜਾਵੇ।ਪਿਛਲੇ ਸਮੇਂ ਦੌਰਾਨ ਪੰਜ ਨੰਬਰਦਾਰਾਂ ਦੀ ਮੌਤ ਹੋ ਜਾਣ ਕਾਰਨ ਖਾਲੀ ਹੋਈਆਂ ਅਸਾਮੀਆਂ ਤੁਰੰਤ ਭਰਨ ਦੀ ਕਵਾਇਦ ਸ਼ੁਰੂ ਕੀਤੀ ਜਾਵੇ।ਬੈਠਕ ਵਿਚ ਪੰਜਾਬ ਸਰਕਾਰ ਵੱਲੋਂ ਗਰੀਬ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੇ ਫੈਸਲੇ ਦੀ ਪ੍ਰਸੰਸਾ ਕੀਤੀ ਗਈ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ ਗਿਆ।ਚੰਡੀਗਡ਼੍ਹ ਦੇ ਦਫਤਰਾਂ ਵਿੱਚ ਪੰਜਾਬੀ ਮਾਂ ਬੋਲੀ ਨੂੰ ਪੂਰਾ ਮਾਣ ਸਤਿਕਾਰ ਦੇਣ ਦੀ ਮੰਗ ਕੀਤੀ ਗਈ ਹੈ ਕਿਉਂ ਕਿ ਚੰਡੀਗਡ਼੍ਹ ਪੰਜਾਬ ਦੀ ਦੇ ਤੌਰ ਤੇ ਵਿਕਸਤ ਹੋਇਆ ਹੈ ਨਾ ਕਿ ਕੇਂਦਰੀ ਸ਼ਾਸ਼ਤ ਪ੍ਰਦੇਸ਼, ਪੰਜਾਬ ਦੀ ਵੰਡ ਸਮੇਂ ਜੋ ਰੁਤਬਾ ਪੰਜਾਬੀ ਮਾਂ ਬੋਲੀ ਸੀ ਮੁਡ਼ ਉਹ ਹੀ ਬਹਾਲ ਕੀਤਾ ਜਾਵੇ।ਬੈਠਕ ਵਿੱਚ ਨੰਬਰਦਾਰ ਗੁਰਬਚਨ ਸਿੰਘ ਬਹਿਲਾਣਾ,ਬਚਿੱਤਰ ਸਿੰਘ ਹੱਲੋ ਮਾਜਰਾ,ਭੁਪਿੰਦਰ ਸਿੰਘ ਕਜਹੇਡ਼ੀ,ਦਲਜੀਤ ਸਿੰਘ ਪਲਸੌਰਾ,ਰਾਜਿੰਦਰ ਸਿੰਘ ਹੱਲੋ ਮਾਜਰਾ,ਨਛੱਤਰ ਸਿੰਘ ਰਾਏਪੁਰ ਖੁਰਦ,ਬਲਵਿੰਦਰ ਸਿੰਘ ਮਲੋਆ,ਦਲਬੀਰ ਸਿੰਘ ਦਡ਼ੀਆ,ਹਰਦਿਆਲ ਸਿੰਘ ਮਨੀ ਮਾਜਰਾ,ਸ਼ੁਰੇਸ਼ ਕੁਮਾਰ ਕੈਂਅਬਾਲਾ,ਬਲਜੀਤ ਸਿੰਘ ਮਲੋਆ,ਹਰਵਿੰਦਰ ਸਿੰਘ ਮਨੀ ਮਾਜਰਾ ਨੇ ਹਿੱਸਾ ਲਿਆ ਅਤੇ ਬੈਠਕ ਉਪਰੰਤ ਡਿਪਟੀ ਕਮਿਸ਼ਨਰ ਅਜੀਤ ਬਾਲਾ ਜੀ ਜੋਸ਼ੀ ਨਾਲ ਮੁਲਾਕਾਤ ਕਰਕੇ ਨੰਬਰਦਾਰਾਂ ਦੀਆਂ ਮੰਗਾਂ ਬਾਰੇ ਜਾਣਕਾਰੀ ਦਿੱਤੀ ਸ੍ਰੀ ਜੋਸ਼ੀ ਤੁਰੰਤ ਕਾਰਵਾਈ ਕਰਦਿਆਂ ਸੁਪਰੀਟੈਂਡੈਂਟ ਚੌਧਰੀ ਜੈ ਰਾਮ ਨੂੰ ਅੱਗੇ ਕਾਰਵਾਈ ਕਰਨ ਲਈ ਆਖਿਆ।