ਚੰਡੀਗੜ੍ਹ : ਪਟਿਆਲਾ ਦੇ ਪ੍ਰਾਈਵੇਟ ਕਾਲਜ ਵਲੋਂ ਵਜੀਫਿਆ ਸਬੰਧੀ ਪ੍ਰਾਪਤ ਹੋਏ ਫੰਡਾਂ ਵਿੱਚ  ਘਪਲੇਬਾਜੀ ਦੀ ਜਾਂਚ ਕਰਨ ਉਪਰੰਤ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸਨ ਨੇ ਵਿਜੀਲੈਂਸ ਜਾਂਚ ਦੇ ਹੁਕਮ ਦਿੱਤੇ ਹਨ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸਨ ਦੇ ਚੇਅਰਮੈਨ ਸ੍ਰੀ ਰਾਜੇਸ ਬਾਘਾ ਨੇ ਦੱਸਿਆ ਕਿ ਜਿਲ੍ਹਾ ਪਟਿਆਲਾ ਦੇ ਇਕ ਕਾਲਜ ਦੇ ਅਨੁਸੂਚਿਤ ਜਾਤੀ ਬੀ.ਐਡ ਤੇ ਈ.ਟੀ.ਟੀ. ਦੇ ਵਿਦਿਆਰਥੀਆਂ ਤੋਂ ਕਮਿਸਨ ਨੂੰ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਕਾਲਜ ਵਲੋਂ ਅਨੁਸੂਚਿਤ ਜਾਤੀਆਂ ਦੇ  ਵਿਦਿਆਰਥੀਆਂ ਤੋਂ ਗੈਰ ਕਾਨੂੰਨੀ ਤੋਰ ਤੇ ਫੀਸਾਂ ਲਈਆ ਹਨ ਅਤੇ ਦਾਖਲਾ ਫਰੀ ਕਰਨ ਸਬੰਧੀ ਗਲਤ ਢੰਗ ਨਾਲ ਪ੍ਰਚਾਰ ਕਰਕੇ ਵਿਦਿਆਰਥੀਆਂ ਨਾਲ ਵਿਸ਼ਵਾਸਘਾਤ ਕੀਤਾ ਗਿਆ ਹੈ। ਇਸ ਤਰ੍ਹਾਂ ਪੰਜਾਬ ਸਰਕਾਰ/ਭਾਰਤ ਸਰਕਾਰ ਵੱਲੋਂ ਵਜੀਫਿਆ ਸਬੰਧੀ ਪ੍ਰਾਪਤ ਹੋਏ ਫੰਡਾਂ ਵਿੱਚ ਵੀ ਕਾਲਜ ਵੱਲੋਂ ਘਪਲੇਬਾਜੀ ਕੀਤੀ ਗਈ।
ਉਨਾਂ ਦੱਸਿਆ ਕਿ ਇਸ ਦੀ ਪੜਤਾਲ ਜਿਲ੍ਹਾ ਭਲਾਈ ਅਫਸਰ ਪਟਿਆਲਾ ਵੱਲੋਂ  ਨਿਜੀ ਪੱਧਰ ਤੇ ਕਾਲਜ ਵਿੱਚ ਜਾ ਕੇ ਕੀਤੀ ਗਈ ਸੀ ਜਿਸ ਵਿੱਚ ਪਾਇਆ ਗਿਆ ਕਿ ਵਿਦਿਆਰਥੀਆਂ ਤੋਂ  39950 ਰੁਪਏ ਸਾਲਾਨਾ ਫੀਸ ਲਈ ਗਈ ਅਤੇ ਕੋਈ ਵੀ ਰਸੀਦ ਨਹੀਂ ਦਿੱਤੀ ਗਈ ਅਤੇ ਇਸੇ ਤਰ੍ਹਾਂ ਅਨੁਸੂਚਿਤ ਜਾਤੀ ਦੇ ਵਿਦਿਆਰਥੀ ਤੋਂ 6930 ਰੁਪਏ ਲਏ ਗਏ ਅਤੇ ਕੋਈ ਵੀ ਰਸੀਦ ਨਹੀਂ ਦਿੱਤੀ।ਇਸ ਸਿਕਾਇਤ ਦੀ ਪੜਤਾਲ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ  ਵੱਲੋਂ ਵੀ ਕਰਵਾਈ ਗਈ ਸੀ। ਜਿਨ੍ਹਾਂ ਦੀ ਪੜਤਾਲ ਦਾ ਨਤੀਜਾ ਸਵੈ ਸਪਸ਼ਟ ਨਹੀਂ ਸੀ ।
ਸ੍ਰੀ ਬਾਘਾ ਨੇ ਦੱਸਿਆ ਕਿ ਇਸ  ਉਪਰੰਤ ਸਿਕਾÂਤ ਦੀ ਪੜਤਾਲ ਰਾਜ ਸਿੰਘ ਸੀਨੀਅਰ ਵਾਈਸ ਚੇਅਰਮੈਨ ਐਸ.ਸੀ. ਕਮਿਸਨ ਅਤੇ ਪ੍ਰਭ ਦਿਆਲ ਮੈਂਬਰ ਐਸ.ਸੀ. ਕਮਿਸਨ ਪੰਜਾਬ, ਚੰਡੀਗੜ੍ਹ  ਵੱਲੋਂ ਕੀਤੀ ਗਈ  ਅਤੇਂ ਫਜੀਫਿਆਂ ਦੇ ਫੰਡਾਂ ਵਿੱਚ ਹੋਈ  ਘਪਲੇਬਾਜੀ ਸਾਬਤ ਹੋਈ। ਕਮਿਸਨ ਨੇ ਭਲਾਈ ਵਿਭਾਗ ਨੂੰ ਇਸ ਕੇਸ ਦੀ ਜਾਂਚ ਵਿਜੀਲੈਂਸ ਵਿਭਾਗ ਤੋਂ ਕਰਾਉਣ ਦੀ ਹਦਾਇਤ ਕੀਤੀ ਹੈ।