ਐਮਸਟਰਡਮ : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਆਪਣੀ ਤਿੰੰਨ ਦੇਸ਼ਾਂ ਦੀ ਯਾਤਰਾ ਦੇ ਆਖਰੀ ਪੜਾਅ ਅਧੀਨ ਅੱਜ ਨੀਦਰਲੈਂਡ ਪਹੁੰਚੇ| ਨੀਦਰਲੈਂਡ ਪਹੁੰਚਣ ਉਤੇ ਪ੍ਰਧਾਨ ਮੰਤਰੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ|
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੂਟ ਨੇ ਇਥੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ| ਸ੍ਰੀ ਮੋਦੀ ਨੇ ਇਸ ਮੌਕੇ ਕਿਹਾ ਕਿ ਭਾਰਤ ਅਤੇ ਨੀਦਰਲੈਂਡ ਦੇ ਸਬੰਧ ਬਹੁਤ ਪੁਰਾਣੇ ਅਤੇ ਮਜਬੂਤ ਹਨ| ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਆਰਥਿਕ ਵਿਕਾਸ ਵਿਚ ਨੀਦਰਲੈਂਡ ਕੁਦਰਤੀ ਰੂਪ ਨਾਲ ਹਿੱਸੇਦਾਰ ਹੈ| ਦੋਵੇਂ ਦੇਸ਼ਾਂ ਵਿਚਾਲੇ ਵਾਪਰ ਅਤੇ ਆਰਥਿਕ ਸਬੰਧ ਲਗਾਤਾਰ ਵੱਧ ਰਹੇ ਹਨ|