ਐਮਸਟਰਡਮ : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਆਪਣੀ ਤਿੰੰਨ ਦੇਸ਼ਾਂ ਦੀ ਯਾਤਰਾ ਦੇ ਆਖਰੀ ਪੜਾਅ ਅਧੀਨ ਅੱਜ ਨੀਦਰਲੈਂਡ ਪਹੁੰਚੇ| ਨੀਦਰਲੈਂਡ ਪਹੁੰਚਣ ਉਤੇ ਪ੍ਰਧਾਨ ਮੰਤਰੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ|
ਦੱਸਣਯੋਗ ਹੈ ਕਿ ਸ੍ਰੀ ਮੋਦੀ ਇਸ ਤੋਂ ਪਹਿਲਾਂ ਅੱਜ ਭਾਰਤੀ ਸਮੇਂ ਅਨੁਸਾਰ ਤੜਕੇ ਅਮਰੀਕਾ ਤੋਂ ਨੀਦਰਲੈਂਡ ਲਈ ਰਵਾਨਾ ਹੋਏ| ਇਸ ਤੋਂ ਪਹਿਲਾਂ ਉਹ ਪੁਰਤਗਾਲ ਦੇ ਦੌਰੇ ਤੇ ਸਨ|